ਸਮਾਜਸੇਵੀ ਸੰਸਥਾ ਭੋਲੇ ਕੀ ਫੌਜ ਦੇ ਮੈਂਬਰਾਂ ਨੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੇ ਮੈਂਬਰ ਦਾ ਅੰਤਿਮ ਸਸਕਾਰ ਕਰਨ ਵਿੱਚ ਕੀਤੀ ਮੱਦਦ

ਸਮਾਜਸੇਵੀ ਸੰਸਥਾ ਭੋਲੇ ਕੀ ਫੌਜ ਦੁਆਰਾ ਸਮਾਜ ਸੇਵਾ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਦਾ ਕਾਰਜ ਜਾਰੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਮਾਜਸੇਵੀ ਸੰਸਥਾ ਭੋਲੇ ਕੀ ਫੌਜ ਦੁਆਰਾ ਸਮਾਜ ਸੇਵਾ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਦਾ ਕਾਰਜ ਜਾਰੀ ਹੈ। ਸੰਸਥਾ ਦੇ ਮੁੱਖੀ ਰਾਹੁਲ ਗਗਨੇਜਾ ਨੇ ਦੱਸਿਆ ਕਿ

ਸੰਸਥਾ ਦੇ ਮੈਂਬਰਾਂ ਨੇ ਵਾਰਡ ਨੰਬਰ 6 ਦੇ ਆਰਥਿਕ ਸਥਿਤੀ ਤੋਂ ਪ੍ਰੇਸ਼ਾਨ ਇਕ ਪਰਿਵਾਰ ਦੇ ਮੈਂਬਰ ਦੀ ਮੌਤ ਤੋ ਬਾਅਦ ਉਸਦਾ ਅੰਤਿਮ ਸਸਕਾਰ ਕਰਨ ਵਿੱਚ ਮੱਦਦ ਕੀਤੀ ਗਈ। ਸਮਾਜਸੇਵੀ ਨੀਸ਼ੂ ਛਾਬੜਾ, ਛਾਬੜਾ ਸਵੀਟ ਵਾਲੇ ਸਮਾਜਸੇਵੀ ਸੁਰਿੰਦਰ ਮੰਗਵਾਣਾ, ਸੋਨੀ ਗਰੋਵਰ, ਰਿੰਕੂ ਸੁਨੇਜਾ, ਸੋਨੂ ਗਾਬਾ, ਸੋਨੂ ਹੇਅਰ ਡਰੈਸਰ ਅਤੇ ਦੀਪਕ ਸੋਡਾ ਦੇ ਸਹਿਯੋਗ ਨਾਲ ਇਹ ਅੰਤਿਮ ਸਸਕਾਰ ਕਰਵਾਇਆ ਗਿਆ।

Author : Malout Live