ਮਲੋਟ ਦੇ ਵੈਸ਼ਨੂੰ ਦੁਰਗਾ ਮੰਦਿਰ ਵਿਖੇ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਸਥਾਪਨਾ ਦਿਵਸ ਮਨਾਉਣ ਸੰਬੰਧੀ ਕੀਤੀ ਗਈ ਮੀਟਿੰਗ
22 ਜਨਵਰੀ 2025 ਦਾ ਦਿਹਾੜਾ 22 ਜਨਵਰੀ 2024 ਨਾਲੋਂ ਵੀ ਵੱਧ ਧੂਮ-ਧਾਮ ਨਾਲ ਮਨਾਇਆ ਜਾਵੇਗਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੱਜ ਮਲੋਟ ਦੇ ਵੈਸ਼ਨੋ ਦੁਰਗਾ ਮੰਦਿਰ ਵਿਖੇ ਸਮੂਹ ਮੰਦਰਾਂ ਦੇ ਮੁਖੀਆਂ, ਸਮੂਹ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਅਤੇ ਸ਼ਹਿਰ ਦੀਆਂ ਸਮੂਹ ਸਮਾਜਿਕ ਸੰਸਥਾਵਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵਿਚਾਰ ਕੀਤਾ ਗਿਆ ਕਿ ਅਸੀਂ ਸਾਰੇ ਮਲੋਟ ਵਾਸੀ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਸਥਾਪਨਾ ਦਿਵਸ ਕਿਸ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਈਏ ?
22 ਜਨਵਰੀ 2025 ਦਾ ਦਿਹਾੜਾ 22 ਜਨਵਰੀ 2024 ਨਾਲੋਂ ਵੀ ਵੱਧ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਹਰ ਹਿੰਦੂ, ਹਰ ਭਾਰਤੀ, ਹਰ ਮਲੋਟ ਨੂੰ ਇਸ ਦਿਹਾੜੇ ਨੂੰ ਦੀਵਾਲੀ ਵਾਂਗ ਚਾਰੇ ਪਾਸੇ ਦੀਵੇ ਜਗਾ ਕੇ ਅਤੇ ਮਠਿਆਈਆਂ ਵੰਡ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ।
Author : Malout Live