ਮਲੋਟ:- ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ 300 ਯੂਨਿਟ ਬਿਜਲੀ ਮੁਫ਼ਤ ਅਤੇ 31 ਦਿਸੰਬਰ ਤੋਂ ਪਹਿਲਾਂ ਦੇ ਸਾਰੇ ਬਿੱਲ ਮੁਆਫ਼ ਕਰਨ ਦੀ ਖੁਸ਼ੀ ਵਿੱਚ ਮਲੋਟ ਦੇ ਆਪ ਵਲੰਟੀਅਰਜ਼ ਵੱਲੋਂ ਜੀ.ਟੀ ਰੋਡ ਮਲੋਟ ਵਿਖੇ ਢੋਲ ਦੀ ਗੂੰਜ ਵਿੱਚ ਲੱਡੂ ਵੰਡੇ ਗਏ। ਸੀਨੀਅਰ ਆਗੂ ਪਰਮਜੀਤ ਗਿੱਲ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਕੇਜਰੀਵਾਲ ਨੇ ਜੋ ਪਹਿਲੀ ਗਾਰੰਟੀ ਬਿਜਲੀ ਮੁਫ਼ਤ ਅਤੇ ਬਕਾਇਆ ਬਿੱਲ ਮੁਆਫ਼ ਦੀ ਕੀਤੀ ਸੀ, ਉਹ ਮਾਨ ਸਾਹਿਬ ਨੇ ਪੂਰੀ ਕਰ ਦਿੱਤੀ ਹੈ, ਬਾਕੀ ਗਾਰੰਟੀਆਂ ਵੀ ਜਲਦ ਪੂਰੀਆਂ ਹੋਣਗੀਆਂ।

ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸ਼ਰਮਾ, ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ, ਜ਼ਿਲ੍ਹਾ ਵਾਈਸ ਪ੍ਰਧਾਨ ਯੂਥ ਗੁਰਪ੍ਰੀਤ ਵਿਰਦੀ, ਵਪਾਰ ਮੰਡਲ ਆਪ ਦੇ ਸ਼ਹਿਰੀ ਪ੍ਰਧਾਨ ਚਰਨਜੀਤ ਖੁਰਾਣਾ, ਆਪ ਦੇ ਸਾਬਕਾ ਸ਼ਹਿਰੀ ਪ੍ਰਧਾਨ ਵਿਕਰਾਂਤ ਖੁਰਾਣਾ, ਟਰੱਕ ਯੂਨੀਅਨ ਦੇ ਪ੍ਰਧਾਨ ਜਸਮੀਤ ਬਰਾੜ, ਜੋਨੀ ਗਰਗ, ਵਿਕਾਸ ਗਲਹੋਤਰਾ, ਜਸਦੇਵ ਸੰਧੂ, ਨਿਰਮਲ ਸਿੰਘ, ਸੁਰਜੀਤ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਮਾਸਟਰ ਜਸਪਾਲ, ਸਤਪਾਲ ਗਿਰਧਰ, ਦਵਿੰਦਰ, ਓਮ ਪ੍ਰਕਾਸ਼ ਇੰਦਰਾਜ਼, ਜੈ ਪ੍ਰਕਾਸ਼, ਸੁਭਾਸ਼ ਆਦਿ ਹਾਜ਼ਿਰ ਸਨ।
Author: Malout Live