‘‘ਰਹਿਬਰ’’ ਪ੍ਰੋਗਰਾਮ ਤਹਿਤ ਸਮਾਜਸੇਵੀਆਂ ਤੇ ਜੀ.ਓ.ਜੀ ਟੀਮ ਨੇ ਮਾਸਕ ਵੰਡੇ

ਮਲੋਟ :- ਪੰਜਾਬ ਅੰਦਰ ਲਗਾਤਾਰ ਵੱਧ ਰਹੀ ਕਰੋਨਾ ਮਰੀਜਾਂ ਦੀ ਗਿਣਤੀ ਦੇ ਮੱਦੇਨਜਰ ਲੋਕਾਂ ਨੂੰ ਕੋਵਿਡ-19 ਸਾਵਧਾਨੀਆਂ ਪ੍ਰੀਤ ਸੁਚੇਤ ਕਰਨ ਲਈ ਅੱਜ ਨਾਇਬ ਤਹਿਸੀਲਦਾਰ ਮਲੋਟ ਜੇਪੀ ਸਿੰਘ ਅਤੇ ਨਾਇਬ ਤਹਿਸੀਲਦਾਰ ਲੰਬੀ ਅਰਜਿੰਦਰ ਸਿੰਘ ਦੀ ਅਗਵਾਈ ਵਿਚ ਸਮਾਜਸੇਵੀਆਂ ਅਤੇ ਜੀ.ਓ.ਜੀ ਨੇ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਮਾਸਕ ਵੰਡੇ । ਇਸ ਮੌਕੇ ਤਹਿਸੀਲ ਹੈਡ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਜੀ.ਓ.ਜੀ ਤਹਿਸੀਲ ਮਲੋਟ ਦੀ ਪੂਰੀ ਟੀਮ ਅਤੇ ਉੱਘੇ ਸਮਾਜਸੇਵੀ ਜੋਨੀ ਸੋਨੀ ਚੇਅਰਮੈਨ ਦੀ ਅਗਵਾਈ ਵਿਚ ਆਰ.ਟੀ.ਆਈ ਅਤੇ ਹਿਊਮਨ ਰਾਈਟਸ ਦੀ ਪੂਰੀ ਟੀਮ ਹਾਜਰ ਸੀ । ਇਸ ਸਮੁੱਚੀ ਟੀਮ ਵੱਲੋਂ ਜਿਥੇ ਮਲੋਟ ਸ਼ਹਿਰ ਦੇ ਬੱਸ ਸਟੈਂਡ, ਤਹਿਸੀਲ ਰੋਡ, ਰੇਲਵੇ ਓਵਰ ਬਿ੍ਰਜ ਅਤੇ ਦਾਣਾ ਮੰਡੀ ਵਿਖੇ ਮਾਸਕ ਵੰਡੇ ਗਏ ਉਥੇ ਹੀ ਜੀ.ਓ.ਜੀ ਦੀਆਂ ਵੱਖ ਵੱਖ ਟੀਮਾਂ ਨੇ ਪਿੰਡਾਂ ਲੰਬੀ, ਆਲਮਵਾਲਾ, ਕਬਰਵਾਲਾ ਆਦਿ ਦੀਆਂ ਜਨਤਕ ਥਾਵਾਂ ਤੇ ਮਾਸਕ ਵੰਡ ਕੇ ਲੋਕਾਂ ਨੂੰ ਕਰੋਨਾ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਕਿਹਾ ।

ਇਸ ਮੌਕੇ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਜੇਪੀ ਸਿੰਘ ਨੇ ਕਿਹਾ ਮਲੋਟ ਦੇ ਕਾਰਜਕਾਰੀ ਐਸ.ਡੀ.ਐਮ ਸ੍ਰੀ ਓਮ ਪ੍ਰਕਾਸ਼ ਦੀ ਪ੍ਰੇਰਨਾ ਨਾਲ ਅੱਜ ਰਹਿਬਰ ਪ੍ਰੋਗਰਾਮ ਤਹਿਤ ਇਹ ਮੁਹਿੰਮ ਚਲਾਈ ਗਈ ਜਿਸ ਵਿਚ ਸਮਾਜਸੇਵੀਆਂ ਅਤੇ ਜੀ.ਓ.ਜੀ ਨੇ ਪੂਰੀ ਜਿੰਮੇਵਾਰੀ ਨਾਲ ਭੂਮਿਕਾ ਨਿਭਾਈ । ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿ ਜੀ.ਓ.ਜੀ ਟੀਮ ਵੱਲੋਂ ਪਿੰਡ ਪਿੰਡ ਵਿਚ ਮਾਸਕ ਤੋਂ ਇਲਾਵਾ ਕਰੋਨਾ ਵੈਕਸੀਨ ਲਵਾਉਣ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ । ਇਸ ਮੌਕੇ ਜੀ.ਓ.ਜੀ ਟੀਮ ਦੇ ਸੁਪਰਵਾਈਜਰ ਜੀਓਜੀ ਗੁਰਦੀਪ ਸਿੰਘ, ਕੈਪਟਨ ਹਰਜਿੰਦਰ ਸਿੰਘ, ਤਰਸੇਮ ਸਿੰਘ ਲੰਬੀ, ਸੁਰਜੀਤ ਸਿੰਘ ਆਲਮਵਾਲਾ, ਕੈਪਟਨ ਰਘੁਬੀਰ ਸਿੰਘ, ਸੂਬੇਦਾਰ ਸੁਖਦੇਵ ਸਿੰਘ ਘੁਮਿਆਰਾ, ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ, ਦਰਸ਼ਨ ਸਿੰਘ ਕੱਟਿਆਂਵਾਲੀ ਅਤੇ ਆਰ.ਟੀ.ਆਈ ਸੰਸਥਾ ਦੇ ਮਲੋਟ ਪ੍ਰਧਾਨ ਚਰਨਜੀਤ ਖੁਰਾਣਾ, ਅਮਨ ਖੁੰਗਰ, ਰਕੇਸ਼ ਕੁਮਾਰ ਤੇ ਸੁਰਿੰਦਰ ਨੀਟਾ ਸਮੇਤੀ ਪੂਰੀ ਟੀਮ ਹਾਜਰ ਸੀ ।