ਪੰਜਾਬ ਰਾਜ ਸਫਾਈ ਕਮਿਸ਼ਨ ਨੇ ਜ਼ਿਲ੍ਰੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਸਫਾਈ ਅਤੇ ਸੀਵਰੇਜਮੈਨ ਕਰਮਚਾਰੀਆਂ ਦੀਆਂ ਸੁਣੀਆਂ ਸਮੱਸਿਆਵਾਂ ਸੀਵਰੇਜਮੈਨਾਂ ਦਾ ਕਰਵਾਇਆ ਜਾਵੇ ਜੀਵਨ ਰੱਖਿਅਕ ਬੀਮਾਂ
ਸ੍ਰੀ ਮੁਕਤਸਰ ਸਾਹਿਬ :- ਸਫਾਈ ਅਤੇ ਸੀਵਰੇਜਮੈਨ ਕਰਮਚਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਸਰਕਾਰੀ ਸਹੂਲਤਾਂ ਦਾ ਫਾਇਦਾ ਇਹਨਾਂ ਤੱਕ ਪਹੁੰਚਾਉਣ ਲਈ ਸ੍ਰੀ ਇੰਦਰਜੀਤ ਸਿੰਘ ਮੈਂਬਰ ਪੰਜਾਬ ਰਾਜ ਸਫਾਈ ਕਮਿਸ਼ਨ ਨੇ ਅੱਜ ਨਗਰ ਕੌਸਲ ਮਲੋਟ ਵਿਖੇ ਜ਼ਿਲ੍ਰੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਵਾਉਣ ਦਾ ਭਰੋਸਾ ਦੁਆਇਆ ਅਤੇ ਸਫਾਈ ਵਿਵਸਥਾ ਦਾ ਜਾਇਜਾ ਵੀ ਲਿਆ ਇਸ ਮੌਕੇ ਉਹਨਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਫਾਈ ਕਰਮਚਾਰੀਆ ਨੂੰ ਬਣਦੀਆ ਸਾਰੀਆਂ ਬੁਨਿਆਦੀ ਸਹੂਲਤਾਵਾਂ ਦਿੱਤੀਆਂ ਜਾਣ ਅਤੇ ਸਫਾਈ ਕਰਮਚਾਰੀਆਂ ਪਾਸੋ ਸਿਰਫ ਸਫਾਈ ਕਰਵਾਉਣ ਦਾ ਹੀ ਕੰਮ ਹੀ ਕਰਵਾਇਆ ਜਾਵੇੇ। ਉਹਨਾਂ ਅੱਗੇ ਦੱਸਿਆਂ ਕਿ ਜੇਕਰ ਕਿਸੇ ਸਫਾਈ ਕਰਮਚਾਰੀ ਪਾਸੋ ਘਰਾਂ ਵਿੱਚ ਕੰਮ ਕਰਵਾਉਂਦਾ ਅਧਿਕਾਰੀ ਪਾਇਆ ਜਾਂਦਾ ਹੈ ਤਾਂ ਸਬੰਧਿਤ ਅਧਿਕਾਰੀ ਖਿਲਾਫ ਕਮਿਸ਼ਨ ਸਖਤ ਕਾਰਵਾਈ ਕਰੇਗਾ। ਉਹਨਾਂ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਮਲੋਟ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਕੂੜੇ ਕਰਕਟ ਦੇ ਹੱਲ ਲਈ ਡੰਪ ਬਣਾ ਕੇ ਅਧੁਨਿਕ ਮਸ਼ੀਨਾ ਨਾਲ ਨਿਪਟਾਰਾ ਕੀਤਾ ਜਾਵੇ ਉਹਨਾਂ ਸਫਾਈ ਦਾ ਕੰਮ ਕਰਵਾਉਣ ਵਾਲੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆ ਦੇ ਖਾਤਿਆਂ ਵਿੱਚ ਬਣਦੀ ਈ.ਪੀ ਐਫ ਦੀ ਰਕਮ ਉਸ ਦੇ ਖਾਤੇ ਵਿੱਚ ਜਮਾਂ ਹੋਣ ਸਬੰਧੀ, ਈ.ਪੀ ਐਫ ਦਾ ਚਲਾਨ ਜਰੂਰ ਚੈਕ ਕਰਨ ਕਿ ਸਬੰਧਿਤ ਅਧਿਕਾਰੀ ਦੇ ਖਾਤੇ ਵਿੱਚ ਰਕਮ ਸਹੀ ਜਮਾਂ ਹੋ ਗਈ ਹੈ ਜਾਂ ਨਹੀਂ ਤਾਂ ਜੋ ਇਹ ਰਕਮ ਬਾਅਦ ਵਿੱਚ ਉਹਨਾਂ ਦੇ ਭਵਿੱਖ ਵਿੱਚ ਕੰਮ ਆ ਸਕੇ ।
ਉਹਨਾਂ ਸਾਰੇ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਆਪਣੇ ਦਫਤਰਾਂ ਦੀ ਸਫਾਈ ਕਰਵਾਉਣ ਲਈ ਸਫਾਈ ਕਰਮਚਾਰੀਆਾਂ ਸਬੰਧੀ ਬਣਦੀਆਂ ਤਜਵੀਜਾਂ ਕਮਿਸ਼ਨ ਪਾਸ ਭੇਜੀਆਂ ਜਾਣ ਤਾਂ ਜੋ ਆਪਣੀ ਰਿਪੋਰਟ ਸਰਕਾਰ ਤੱਕ ਪਹੁੰਚਾਈ ਜਾ ਸਕੇ। ਉਹਨਾਂ ਜਨ ਸਿਹਤ ਵਿਭਾਗ ਨੂੰ ਕਿਹਾ ਸੀਵਰੇਜਮੈਨ ਕਰਮਚਾਰੀਆਂ ਦਾ ਜੀਵਨ ਰੱਖਿਅਕ ਬੀਮਾ ਜਰੂਰ ਕਰਵਾਇਆ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਤੋਂ ਬਾਅਦ ਉਸਦੀ ਸਹਾਇਤਾ ਕੀਤੀ ਜਾ ਸਕੇ। ਉਹਨਾਂ ਐਸ.ਸੀ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਆਪਣੇ ਵਿਭਾਗ ਨਾਲ ਸਬੰਧਿਤ ਜੋ ਵੀ ਸਰਕਾਰੀ ਸਕੀਮਾਂ ਚੱਲ ਰਹੀਆਂ ਹਨ, ਉਹਨਾਂ ਸਬੰਧੀ ਪੂਰੀ ਜਾਣਕਾਰੀ ਅਨੁਸੂਜਿਤ ਜਾਤੀ ਵਰਗ ਅਤੇ ਸਫਾਈ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਕੈਂਪ ਲਗਾ ਕੇ ਦਿੱਤੀ ਜਾਵੇ ਤਾਂ ਜੋ ਇਸ ਵਰਗ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਫਾਇਦਾ ਮਿਲ ਸਕੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਜਗਮੋਹਨ ਸਿੰਘ ਮਾਨ ਜ਼ਿਲਾ ਸਮਾਜਿਕ ਨਿਆ ਤੇ ਅਧਿਕਾਰਤਾ ਅਫਸਰ, ਡਾ.ਰੰਜੂ ਸਿੰਗਲਾ ਸਿਵਿਲ ਸਰਜਨ, ਕਾਰਜ ਸਾਧਕ ਅਫਸਰ ਸ੍ਰੀ ਬਿਪਨ ਕੁਮਾਰ ਅਤੇ ਸ੍ਰੀ ਜਗਸੀਰ ਸਿੰਘ ਧਾਲੀਵਾਲ , ਨਾਇਬ ਤਹਿਸੀਲ ਸੁਖਵੀਰ ਕੌਰ ਹਾਜ਼ਰ ਸਨ।