ਦੀ ਰੈਵੀਨਿਊ ਪਟਵਾਰ ਯੂਨੀਅਨ ਮਲੋਟ' ਦੀ ਮੀਟਿੰਗ ਵਿੱਚ ਵੱਖ-ਵੱਖ ਅਹੁਦਿਆਂ 'ਤੇ ਹੋਈ ਚੋਣ

ਮਲੋਟ:- 'ਦੀ ਬੀਤੇ ਦਿਨੀਂ ਰੈਵੀਨਿਊ ਪਟਵਾਰ ਯੂਨੀਅਨ ਮਲੋਟ' ਦੀ ਮੀਟਿੰਗ ਨਰਿੰਦਰ ਕੁਮਾਰ ਦੁੱਗਲ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਤਹਿਸੀਲ ਮਲੋਟ ਵਿਖੇ ਹੋਈ। ਜਿਸ ਵਿੱਚ ਗੁਰਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਮਲੋਟ ਵੱਲੋਂ ਤਹਿਸੀਲ ਬਾਡੀ ਭੰਗ ਕੀਤੀ ਗਈ ਅਤੇ ਨਵੀਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ, ਜਿਸ ਵਿੱਚ ਸਰਬਸੰਮਤੀ ਨਾਲ ਹੀਰਾ ਸਿੰਘ ਪਟਵਾਰੀ ਨੂੰ ਤਹਿਸੀਲ ਪ੍ਰਧਾਨ ਚੁਣਿਆ ਗਿਆ, ਪ੍ਰੀਤ ਕੁਮਾਰ ਪਟਵਾਰੀ ਨੂੰ ਜਨਰਲ ਸਕੱਤਰ ਅਤੇ ਦਵਿੰਦਰ ਸਿੰਘ ਪਟਵਾਰੀ ਨੂੰ ਤਹਿਸੀਲ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਮਨਦੀਪ ਸਿੰਘ ਪਟਵਾਰੀ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਪਟਵਾਰੀ ਨੂੰ ਮੀਤ ਪ੍ਰਧਾਨ, ਵਰਿੰਦਰ ਸਿੰਘ ਪਟਵਾਰੀ ਨੂੰ ਸਹਾਇਕ ਜਨਰਲ ਸਕੱਤਰ ਅਤੇ ਗੁਰਪ੍ਰੀਤ ਸਿੰਘ, ਰੂਪਨੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ ਮਿਠੜੀ, ਹਰਵਿੰਦਰ ਸਿੰਘ ਅਤੇ ਰਜਿੰਦਰ ਮੋਹਨ ਸ਼ਰਮਾ ਆਦਿ ਜਿਲ੍ਹਾ ਬਾਡੀ ਮੈਂਬਰ ਨਿਯੁਕਤ ਕੀਤੇ ਗਏ। Author: Malout Live