ਸਮਾਜਸੇਵੀ ਸੰਸਥਾ, ਮਲੋਟ ਹਾਇਰ ਐਜੂਕੇਸ਼ਨ ਫੰਡ ਕਮੇਟੀ ਵੱਲੋਂ ਆਰਥਿਕ ਤੌਰ ਤੇ ਪਿਛੜੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ ਮਾਲੀ ਸਹਾਇਤਾ

ਡੀ.ਏ.ਵੀ ਕਾਲਜ, ਮਲੋਟ ਵਿਖੇ ਮਲੋਟ ਦੀ ਹਾਇਰ ਐਜੂਕੇਸ਼ਨ ਫੰਡ ਕਮੇਟੀ ਨੇ ਸ਼ਿਰਕਤ ਕੀਤੀ। ਇਹ ਕਮੇਟੀ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਆ ਹਾਸਿਲ ਕਰਨ ਵਿੱਚ ਆ ਰਹੀਆਂ ਆਰਥਿਕ ਤੰਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਰਥਿਕ ਸਹਾਇਤਾ ਦਿੰਦੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡੀ.ਏ.ਵੀ ਕਾਲਜ, ਮਲੋਟ ਵਿਖੇ ਮਲੋਟ ਦੀ ਹਾਇਰ ਐਜੂਕੇਸ਼ਨ ਫੰਡ ਕਮੇਟੀ ਨੇ ਸ਼ਿਰਕਤ ਕੀਤੀ। ਇਹ ਕਮੇਟੀ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਆ ਹਾਸਿਲ ਕਰਨ ਵਿੱਚ ਆ ਰਹੀਆਂ ਆਰਥਿਕ ਤੰਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਰਥਿਕ ਸਹਾਇਤਾ ਦਿੰਦੀ ਹੈ। ਇਸ ਕਮੇਟੀ ਨੇ ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਦੀ ਸੂਚੀ ਮੰਗੀ ਸੀ, ਜੋ ਕਿ ਆਰਥਿਕ ਪੱਖੋਂ ਆਪਣੀ ਪੜ੍ਹਾਈ ਪੂਰੀ ਕਰਨ ਵਿੱਚ ਅਸੱਮਰਥ ਹਨ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਦੱਸਿਆ ਕਿ ਉਹਨਾਂ ਨੇ ਕੁੱਲ 31 ਵਿਦਿਆਰਥੀਆਂ ਦੀ ਸੂਚੀ ਇਸ ਸੰਸਥਾ ਨੂੰ ਭੇਜੀ ਸੀ।

ਅੱਜ ਇਸ ਸੰਸਥਾ ਦੇ ਮੁੱਖ ਸਰਪ੍ਰਸਤ ਪ੍ਰੋਫੈਸਰ ਯਸ਼ਪਾਲ ਮੱਕੜ, ਸ਼੍ਰੀ ਸੁਦਰਸ਼ਨ ਕੁਮਾਰ ਜੱਗਾ, ਸ਼੍ਰੀ ਜੋਗਿੰਦਰ ਰਾਇ ਵਾਟਸ, ਸ਼੍ਰੀ ਰਾਕੇਸ਼ ਕੁਮਾਰ ਜੈਨ ਅਤੇ ਕਮੇਟੀ ਦੇ ਹੋਰ ਪਤਵੰਤੇ ਸੱਜਣਾਂ ਨੇ ਕਾਲਜ ਨੂੰ 62000/- ਰੁ. ਦੀ ਰਾਸ਼ੀ ਇਹਨਾਂ ਵਿਦਿਆਰਥੀਆਂ ਦੀ ਆਰਥਿਕ ਮੱਦਦ ਕਰਨ ਲਈ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੂੰ ਸੌਂਪੀ। ਉਹਨਾਂ ਨੇ ਇਸ ਨੇਕ ਯੋਗਦਾਨ ਲਈ ਕਮੇਟੀ ਦੇ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਿਰ ਸੀ।

Author : Malout Live