ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਬਣਾਇਆ ਖੇਤੀਬਾੜੀ ਦੇ ਖੂਬਸੂਰਤ ਮਾਡਲ

ਸ੍ਰੀ ਮੁਕਤਸਰ ਸਾਹਿਬ :-  ਅਜੋਕੇ ਯੁੱਗ ਵਿੱਚ ਜਿੱਥੇ ਸਰਕਾਰੀ ਸਕੂਲ ਦੇ ਬੱਚੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਨੇ ਉੱਥੇ ਹੀ ਇਕ ਹੋਰ ਸਰਕਾਰੀ ਸਕੂਲ ਦਾ ਚਮਕਦਾ ਸਿਤਾਰਾ  ਅਨਮੋਲਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਮੁੰਡੇ) ਲੱਖੇਵਾਲੀ ਕਲਾਸ ਦਸਵੀਂ ਦਾ ਵਿਦਿਆਰਥੀ ਆਪਣੇ ਅੰਦਰ ਛੁਪੀ ਹੋਈ ਕਲਾ ਨੂੰ ਉਜਾਗਰ ਕਰ ਰਿਹਾ ਹੈ। ਇਸ  ਵਿਦਿਆਰਥੀ ਨੇ ਲੱਾਕ-ਡਾਊਨ  ਦੌਰਾਨ ਆਪਣੀ ਕਲਾ ਨੂੰ ਉਜਾਗਰ ਕਰਦੇ ਹੋਏ ਖੇਤੀਬਾੜੀ ਦੇ ਔਜ਼ਾਰ ਟਰੈਕਟਰ, ਟੋਕਾ, ਕੰਬਾਈਨ, ਤਵੀਆਂ, ਟਰੈਕਟਰ ਟਰਾਲੀ, ਕਲਟੀਵੇਟਰ, ਰੀਪਰ, ਕੰਪਿਊਟਰ ਕਰਾਹਾ, ਜੇ ਸੀ ਬੀ ਆਦਿ ਬੜੇ ਖੂਬਸੂਰਤ ਢੰਗ ਨਾਲ ਅਤੇ ਰੰਗ ਬਿਰੰਗੇ ਰੰਗਾਂ ਵਿੱਚ ਇਨ੍ਹਾਂ ਸੰਦਾਂ  ਦੇ ਮਾਡਲ ਤਿਆਰ ਕੀਤੇ ਹਨ। ਵਿਦਿਆਰਥੀ ਅਨਮੋਲਦੀਪ ਸਿੰਘ  ਨੂੰ ਇਸ ਕੰਮ ਵਿੱਚ ਪਰਿਵਾਰ ਅਤੇ ਸਮੂਹ ਸਕੂਲ ਦੇ ਸਟਾਫ ਅਤੇ ਐਸ.ਐਮ.ਸੀ. ਕਮੇਟੀ ਵਲੋਂ ਬਹੁਤ ਹੌਸਲਾ ਅਫਜਾਈ ਮਿਲੀ ਹੈ। ਸਾਬਕਾ ਚੇਅਰਮੈਨ ਸਿਮਰਜੀਤ ਸਿੰਘ ਬਰਾੜ ਨੇ ਇਸ ਵਿਦਿਆਰਥੀ ਦੇ  ਕੰਮ ਦੀ ਬਹੁਤ ਪ੍ਰਸੰਸਾ ਕੀਤੀ  ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ ।