ਗੁਰੂ ਨਾਨਕ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ, ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਗਗਨਦੀਪ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਨਾਨਕ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਆਯੋਜਨ ਕੀਤੇ ਗਏ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪ੍ਰੋਗਰਾਮ ਵਿੱਚ ਭਾਗ ਲਿਆ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਵੀ ਹਾਜ਼ਿਰ ਰਹੇ।

ਮਲੋਟ (ਸ਼੍ਰੀ ਮੁਕਸਤਰ ਸਾਹਿਬ) : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਗਗਨਦੀਪ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਨਾਨਕ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਖੇ ਆਯੋਜਨ ਕੀਤੇ ਗਏ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪ੍ਰੋਗਰਾਮ ਵਿੱਚ ਭਾਗ ਲਿਆ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਵੀ ਹਾਜ਼ਿਰ ਰਹੇ। ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਵਿੱਦਿਆ ਇੱਕ ਚਾਨਣ ਹੈ ਤੇ ਜੇਹਾਲ ਹਨੇਰਾ, ਹਨੇਰੇ ਵਿੱਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਜਾਂ ਮਰਦ।

ਡਾ. ਗਗਨਦੀਪ ਕੌਰ ਦੱਸਿਆ ਕਿ ਸਾਡੇ ਦੇਸ਼ ਵਿੱਚ ਔਰਤਾਂ ਦਾ ਸ਼ੁਰੂ ਤੋਂ ਹੀ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਉਦਾਹਰਣ ਸਾਡੇ ਸਮਾਜ ਵਿੱਚ ਆਮ ਦੇਖੀ ਜਾ ਸਕਦੀ ਹੈ ਜਿਵੇਂ ਕਿ ਮੰਦਿਰਾਂ ਵਿੱਚ ਹਰ ਭਗਵਾਨ ਦੇ ਨਾਲ ਦੇਵੀ ਦੀ ਮੂਰਤੀ ਹੁੰਦੀ ਹੈ। ਬਲਕਿ ਕਈ ਮੰਦਿਰ ਤਾਂ ਸਿਰਫ ਦੇਵੀਆਂ ਦੇ ਹੀ ਹੁੰਦੇ ਹਨ। ਇਸ ਤੋਂ ਇਲਾਵਾ ਕੋਈ ਵੀ ਹਵਨ ਜਾਂ ਪੂਜਾ ਪਾਠ ਦਾ ਕੰਮ ਪਤਨੀ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਸਾਡੇ ਪੰਜਾਬ ਦੇ ਇਤਿਹਾਸ ਵਿੱਚ ਵੀ ਹਰ ਅੰਦੋਲਨ ਦੇ ਵਿੱਚ ਮਹਿਲਾਵਾਂ ਦਾ ਵੱਧ ਚੜ੍ਹ ਕੇ ਰੋਲ ਰਿਹਾ ਹੈ ਜਿਸ ਦੀ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਵਿੱਚ ਸਾਥ ਛੱਡ ਕਿ ਗਏ ਸਿੰਘਾਂ ਨੂੰ ਮਾਈ ਭਾਗੋ ਵੱਲੋਂ ਉਤਸ਼ਾਹਿਤ ਕਰਕੇ ਵਾਪਿਸ ਯੁੱਧ ਵਿੱਚ ਭੇਜਣਾ ਅਤੇ ਖਿਦਰਾਨੇ ਦੀ ਢਾਬ ਅੱਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਚਾਲੀ ਮੁਕਤਿਆਂ ਦਾ ਸ਼ਹੀਦ ਹੋਣਾ ਸ਼ਾਮਿਲ ਹੈ। ਇਸ ਪ੍ਰੋਗਰਾਮ ਵਿੱਚ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਸਰਬਜੀਤ ਕੌਰ, ਡਾ. ਸਾਕਸ਼ੀ, ਲੀਗਲ ਲਿਟਰੇਸੀ ਇੰਜਾਰਜ, ਡਾ. ਗਗਨਦੀਪ ਕੌਰ, ਹੈੱਡ ਡਿਪਾਰਟਮੈਂਟ ਸ਼ਸੋਲੋਜੀ, ਮਿਸ. ਰਾਜਵੀਰ ਕੌਰ, ਮਿਸ. ਅਮਨਦੀਪ ਕੌਰ, ਲੀਗਲ ਲਿਟਰੇਸੀ ਮੈਂਬਰ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਸ਼੍ਰੀ ਮੁਨੀਸ਼ ਜਿੰਦਲ, ਪ੍ਰੋਫੈਸਰ ਮਿਸ. ਬਲਜਿੰਦਰ ਕੌਰ ਅਤੇ ਡਾ. ਗੁਰਪ੍ਰੀਤ ਕੌਰ ਵੀ ਹਾਜ਼ਿਰ ਹੋਏ।

Author : Malout Live