ਮੇਲਾ_ਮਾਘੀ ਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇ ਗਈ:- ਮਾਨਯੋਗ ਸ.ਰਾਜਨਚਨ ਸਿੰਘ ਸੰਧੂ
,
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਸ. ਰਾਜ ਬਚਨ ਸਿੰਘ ਸੰਧੂ ਜੀ ਨੇ ਮਾਘੀ ਮੇਲੇ ਮੌਕੇ ਹੋਣ ਵਾਲੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਿਲ੍ਹੇ ਦੇ ਸਮੂਹ ਪੁਲਿਸ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਮੇਲੇ ਮਾਘੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਅੰਦਰ ਸ਼ਰਧਾਲੂਆ ਦੀ ਸੁਰੱਖਿਆ ਲਈ ਹਰ ਸ਼ੜਕ ਤੇ ਪੁਲਿਸ ਨਾਕੇ ਲਾਏ ਜਾਣਗੇ ਤੇ ਸ਼ਹਿਰ ਅੰਦਰ ਢੁਕਵੀ ਜਗ੍ਹਾ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ ਜਿਥੇ 24 ਘੰਟੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਿਸ ਮੁਲਾਜ਼ਾਮ ਤਨਾਇਤ ਰਹਿਣਗੇ। ਉਨ੍ਹਾ ਕਿਹਾ ਕਿ ਸ਼ਹਿਰ ਦੇ ਅੰਦਰ ਅਲੱਗ-ਅਲੱਗ ਚੌਕਾਂ ਤੇ 10 ਵਾਚ ਟਾਵਰ ਰੱਖੇ ਜਾਣਗੇ ਜਿਨ੍ਹਾ ਪਰ ਹਰ ਵੇਲੇ ਪੁਲਿਸ ਮੁਲਾਜਮ ਦੂਰਬੀਨ ਰਾਹੀ ਭੀੜ ਤੇ ਨਿਗ੍ਹਾ ਰੱਖਣਗੇ ।ਜੋ ਕੋਈ ਵੀ ਮੁਸ਼ਕਲ ਸਮੇਂ ਤੁਰੰਤ ਪੁਲਿਸ ਸਹਾਇਤਾ ਭੇਜਣਗੇ। ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਿਨ੍ਹਾਂ ਦਾ ਸਪੰਰਕ ਪੁਲਿਸ ਕੰਟਰੋਲ ਰੂਮ ਪਰ ਹੋਵੇਗਾ।ਉਨ੍ਹਾਂ ਕਿਹਾ ਪੁਲਿਸ ਕੰਟਰੋਲ ਰੂਮ 24 ਘੰਟੇ ਸਹਾਇਤਾ ਲਈ ਤਿਆਰ ਰਹਿਣਗੇ ਅਤੇ ਪੀਸੀਆਰ ਮੋਟਰਸਾਇਕਲ 24 ਘੰਟੇ ਸ਼ਹਿਰ ਅੰਦਰ ਗਸਤ ਕਰਨਗੇੇ। ਐਸ.ਐਸ.ਪੀ ਜੀ ਨੇ ਦੱਸਿਆ ਕਿ ਮੇਲੇ ਮਾਘੀ ਸਮੇਂ ਸ਼ਹਿਰ ਨੂੰ 7 ਸੈਕਟਰਾਂ ਵਿੱਚ ਵੰਡ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।ਮੇਲਾ ਅੰਦਰ ਆਉਣ ਵਾਲੇ ਸ਼ਰਧਾਲੂਆ ਨੂੰ ਅਲੱਗ ਅਲੱਗ ਵਹੀਕਲਾਂ ਲਈ ਪਾਰਕਿੰਗਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ। ਹੈਵੀ ਵਹੀਕਲਾ ਨੂੰ ਸ਼ਹਿਰ ਤੋਂ ਬਾਹਰੋ ਬਾਹਰ ਕੱਢਣ ਲਈ ਰੂਟ ਪਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਸ਼ਰਧਾਲੂਆਂ ਦੁਆਰਾਂ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ ਇਸ ਤੋ ਬਚਾਉਣ ਲਈ ਉਥੇ ਐਨ.ਡੀ.ਆਰ.ਐਫ ਟੀਮ ਅਤੇ ਗੋਤਾਂਖੋਰਾ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਗੁਰੂਦਵਾਰਾ ਸਾਹਿਬ ਦੇ ਹਰ ਇਕ ਗੇਟ ਅਤੇ ਗੁਰੂਦਾਵਾਰਾ ਸਾਹਿਬ ਅੰਦਰ ਪੁਲਿਸ ਮੁਲਾਜਿਮ ਸੁਰੱਖਿਆਂ ਲਈ ਤਇਨਾਤ ਕੀਤੇ ਜਾਣਗੇ।
ਐੱਸ.ਐੱਸ.ਪੀ ਜੀ ਨੇ ਦੱਸਿਆ ਕਿ ਪਸ਼ੂ ਮੇਲਾ ਹਰ ਸਾਲ ਦੀ ਤਰਾਂ ਗੁਰੂਹਰਸਹਾਏ ਰੋਡ ਪਿੰਡ ਲੰਬੀ ਢਾਬ ਦੇ ਨਜ਼ਦੀਕ ਲੱਗੇਗਾ ਅਤੇ ਉਥੇ ਵੀ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤਾ ਜਾਵੇਗਾ । ਪਸ਼ੂ ਮੇਲੇ ਦੀ ਸੁਰੱਖਿਆ ਲਈ ਜੀ.ਓ ਰੈੰਕ ਦੇ ਅਫਸਰ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਮੌਕੇ ਸ੍ਰੀ. ਗੁਰਮੇਲ ਸਿੰਘ ਐਸ.ਪੀ (ਐੱਚ), ਸ੍ਰੀ. ਗਰਮੇਲ ਸਿੰਘ ਐਸ.ਪੀ (ਡੀ), ਸ੍ਰੀ. ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਸ੍ਰੀ. ਜਸਮੀਤ ਸਿੰਘ ਡੀ.ਐਸ.ਪੀ (ਡੀ), ਸ੍ਰੀ.ਮਨਮੋਹਨ ਸਿੰਘ ਡੀ.ਐਸ.ਪੀ (ਮਲੋਟ), ਹੀਨਾ ਗੁਪਤਾ ਡੀ.ਐਸ.ਪੀ (ਐੱਚ),ਫ਼ਨਬਸਪ; ਫ਼ਨਬਸਪ;ਸ੍ਰੀ. ਤਲਵਿੰਦਰ ਸਿੰਘ ਡੀ.ਐਸ.ਪੀ (ਸ.ਡ), ਸ੍ਰੀ.ਗੁਰਤੇਜ ਸਿੰਘ ਡੀ.ਐਸ.ਪੀ (ਗਿਦੜਬਾਹਾ), ਸ੍ਰੀ. ਪਰਮਜੀਤ ਸਿੰਘ ਡੀ.ਐਸ.ਪੀ (ਨਾਰਕੋਟਿਕ), ਸ੍ਰੀ.ਮਨਮੋਹਨ ਸਿੰਘ (ਮਲੋਟ), ਰੀਡਰ ਐਸ.ਐਸ.ਪੀ ਐਸ.ਆਈ ਨਰਿੰਦਰ ਸਿੰਘ, ਸਕਿਉਰਟੀ ਇੰਚਾਰਜ ਏ.ਐਸ.ਆਈ ਧਰਮਵੀਰ ਸਿੰਘ, ਏ.ਐਸ.ਆਈ ਜਗਤਾਰ ਸਿੰਘ ਅਤੇ ਸਾਇਬਰ ਸੈੱਲ ਇੰਚਾ: ਐਸ.ਆਈ ਭਾਵਨਾ ਬਿਸ਼ਨੋਈ ਹਾਜਰ ਸਨ।