ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲੱਗ ਰਹੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲੱਗ ਰਹੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 26 ਫਰਵਰੀ ਨੂੰ ਉੱਪ-ਮੰਡਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਵੇਰੇ 10 ਵਜੇ ਪਿੰਡ ਤਾਮਕੋਟ ਅਤੇ ਚੱਕ ਤਾਮਕੋਟ ਵਿਖੇ ਅਤੇ ਸੀਰਵਾਲੀ ਵਿਖੇ ਅਤੇ ਬਾਅਦ ਦੁਪਹਿਰ 12 ਵਜੇ ਲਖਮੀਰੇਆਣਾ ਅਤੇ ਭੰਗੇਵਾਲਾ ਵਿਖੇ ਲੋਕ ਸੁਵਿਧਾ ਕੈਂਪ ਲੱਗੇਗਾ। 27 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਬਿਰਵਿਆਂਵਾਲੀ ਅਤੇ ਨੂਰਪੁਰ ਕਿਰਪਾਲ ਕੇ ਵਿਖੇ ਅਤੇ ਬਾਅਦ ਦੁਪਹਿਰ 12 ਵਜੇ ਰਣਜੀਤਗੜ੍ਹ ਅਤੇ ਪਿੰਡ ਰੰਧਾਵਾ ਵਿਖੇ ਕੈਂਪ ਲੱਗੇਗਾ। 28 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਰੂਹੜਿਆਂਵਾਲੀ ਅਤੇ 12 ਵਜੇ ਪਿੰਡ ਗੋਨੇਆਣਾ ਵਿਖੇ ਲੋਕ ਸੁਵਿਧਾ ਕੈਂਪ ਲੱਗੇਗਾ।

ਇਸੇ ਤਰ੍ਹਾਂ ਉੱਪ-ਮੰਡਲ ਮਲੋਟ ਵਿੱਚ 26 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਕੰਗਣਪੁਰਾ ਅਤੇ ਭੁੱਲਰਵਾਲਾ ਵਿੱਚ ਅਤੇ 12 ਵਜੇ ਸ਼ਾਮਕੋਟ ਅਤੇ ਪਿੰਡ ਮਹਿਣਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। 27 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਖੇਮਾ ਖੇੜਾ ਵਿੱਚ ਅਤੇ ਦੁਪਹਿਰ 12 ਵਜੇ ਪਿੰਡ ਮਹਿਮੂਦ ਕੇਰਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। ਗਿੱਦੜਬਾਹਾ ਉੱਪ-ਮੰਡਲ ਵਿੱਚ 26 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਖਿੜਕੀਆਂ ਵਾਲਾ ਅਤੇ 12:30 ਵਜੇ ਪਿੰਡ ਭੁੱਟੀ ਵਾਲਾ ਵਿਖੇ, 27 ਫਰਵਰੀ ਨੂੰ ਸਵੇਰੇ 10 ਵਜੇ ਗਿਲਜੇਵਾਲਾ ਅਤੇ ਬਾਅਦ ਦੁਪਹਿਰ 12:30 ਵਜੇ ਚੱਕ ਗਿਲਜੇ ਵਾਲਾ ਵਿਖੇ, 28 ਫਰਵਰੀ ਨੂੰ ਸਵੇਰੇ 10 ਵਜੇ ਭਲਾਈਆਣਾ ਅਤੇ ਬਾਅਦ ਦੁਪਹਿਰ 12:30 ਵਜੇ ਸਾਹਿਬ ਚੰਦ ਵਿਖੇ ਲੋਕ ਸੁਵਿਧਾ ਕੈਂਪ ਲੱਗੇਗਾ। ਉਹਨਾਂ ਨੇ ਲੋਕਾਂ ਨੂੰ ਇਹਨਾਂ ਲੋਕ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। Author: Malout Live