ਪੰਜਾਬ ਸਰਕਾਰ ਨੇ ਸੂਬੇ ‘ਚ 33 ਤਹਿਸੀਲਦਾਰ ਅਤੇ 22 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ:-  ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਾਲ ਤੇ ਪੁਨਰਵਾਸ ਵਿਭਾਗ ਪੰਜਾਬ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰ ਦੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 33 ਤਹਿਸੀਲਦਾਰਾਂ ਅਤੇ 22 ਨਾਇਬ ਤਹਿਸੀਲਦਾਰ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਤਹਿਸੀਲਦਾਰ ਜੈਤ ਕੁਮਾਰ ਨੂੰ ਜਲਾਲਾਬਾਦ, ਤਹਿਸੀਲਦਾਰ ਗੁਰਜੀਤ ਸਿੰਘ ਟੀ.ਓ.ਐਸ.ਡੀ. ਫਿਰੋਜ਼ਪੁਰ, ਤਹਿਸੀਲਦਾਰ ਸੁਸ਼ੀਲ ਕੁਮਾਰ ਸ਼ਰਮਾ ਨੂੰ ਅਹਿਮਦਗੜ, ਤਹਿਸੀਲਦਾਰ ਦਾਤਾ ਪ੍ਰਸ਼ਾਦ ਪਾਂਡੇ ਨੂੰ ਨੰਗਲ, ਤਹਿਸੀਲਦਾਰ ਰਾਮ ਕ੍ਰਿਸ਼ਨ ਨੂੰ ਅਨੰਦਪੁਰ ਸਾਹਿਬ, ਤਹਿਸੀਲਦਾਰ ਗੁਰਲੀਨ ਕੌਰ ਨੂੰ ਭਵਾਨੀਗੜ, ਤਹਿਸੀਲਦਾਰ ਪੁਸ਼ਪ ਰਾਜ ਗੋਇਲ ਨੂੰ ਨਿਹਾਲ ਸਿੰਘ ਵਾਲਾ, ਤਹਿਸੀਲਦਾਰ ਮਨਦੀਪ ਸਿੰਘ ਮਾਨ ਨੂੰ ਡੇਰਾ ਬਾਬਾ ਨਾਨਕ, ਤਹਿਸੀਲਦਾਰ ਭੁਪਿੰਦਰ ਸਿੰਘ ਨੂੰ ਸਰਦੂਰਗੜ੍ਹ, ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰ ਕਲਾਨੌਰ, ਤਹਿਸੀਲਦਾਰ ਰਮੇਸ਼ ਕੁਮਾਰ ਨੂੰ ਭੁੱਲਥ, ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੂੰ ਸਬ ਰਜਿਸਟਰਾਰ ਜਲੰਧਰ-1 ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਤਹਿਸੀਲਦਾਰ ਭੁਪਿੰਦਰ ਪਾਲ ਸਿੰਘ ਬਲ ਨੂੰ ਜਲੰਧਰ-1, ਤਹਿਸੀਲਦਾਰ ਪ੍ਰਦੀਪ ਕੁਮਾਰ ਨੂੰ ਸ਼ਾਹਕੋਟ, ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂੰ ਨੂੰ ਮੋਗਾ, ਤਹਿਸੀਲਦਾਰ ਸੁਰਿੰਦਰਪਾਲ ਨੂੰ ਰੋਪੜ, ਤਹਿਸੀਲਦਾਰ ਰਾਜੇਸ਼ ਕੁਮਾਰ ਨਹਿਰਾ ਨੂੰ ਦੂਧਨ ਸਾਧਾਂ, ਤਹਿਸੀਲਦਾਰ ਗੁਰਮੀਤ ਸਿੰਘ ਨੂੰ ਬਾਘਾ ਪੁਰਾਣਾ, ਤਹਿਸੀਲਦਾਰ ਸੁਖਵੀਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਤਹਿਸੀਲਦਾਰ ਲਛਮਨ ਸਿੰਘ ਨੂੰ ਬਾਬਾ ਬਕਾਲਾ, ਤਹਿਸੀਲਦਾਰ ਹਰਪ੍ਰੀਤ ਕੌਰ ਨੂੰ ਪੀ.ਡਬਲਯੂ.ਡੀ. ਜਲੰਧਰ, ਤਹਿਸੀਲਦਾਰ ਮੁਖਤਿਆਰ ਸਿੰਘ ਨੂੰ ਮੂਨਕ, ਤਹਿਸੀਲਦਾਰ ਕੁਲਵੰਤ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਨੂੰ ਜਗਰਾਓਂ, ਤਹਿਸੀਲਦਾਰ ਲਖਵਿੰਦਰ ਪਾਲ ਸਿੰਘ ਗਿੱਲ ਨੂੰ ਸਬ-ਰਜਿਸਟਰਾਰ ਜਲੰਧਰ-2, ਤਹਿਸੀਲਦਾਰ ਨੀਲਮ ਨੂੰ ਗੁਰੂਹਰਸਹਾਏ, ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੂੰ ਫਿਰੋਜ਼ਪੁਰ, ਤਹਿਸੀਲਦਾਰ ਲਕਸ਼ੈ ਕੁਮਾਰ ਨੂੰ ਲੁਧਿਆਣਾ ਸੈਂਟਰਲ, ਤਹਿਸੀਲਦਾਰ ਕਰੁਨ ਗੁਪਤਾ ਨੂੰ ਲੁਧਿਆਣਾ ਵੈਸਟ, ਤਹਿਸੀਲਦਾਰ ਅਦਿੱਤਿਆ ਗੁਪਤਾ ਨੂੰ ਖਡੂਰ ਸਾਹਿਬ, ਤਹਿਸੀਲਦਾਰ ਨਵਦੀਪ ਸਿੰਘ ਨੂੰ ਫਗਵਾੜਾ, ਤਹਿਸੀਲਦਾਰ ਹਰਕਰਮ ਸਿੰਘ ਨੂੰ ਤਰਨਤਾਰਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਇਲਾਵਾ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਨੂੰ ਗੁਰੂਸਰਹਾਏ ਅਤੇ ਵਾਧੂ ਚਾਰਜ ਮਮਦੋਟ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਭਗਵਾਨੀਗੜ੍ਹ ਤੇ ਵਾਧੂ ਚਾਰਜ ਐਲ.ਏ.ਓ./ਪੀ.ਐਸ.ਪੀ.ਸੀ.ਐਲ., ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੂੰ ਢੋਲ ਬਾਹਾ ਡੈਮ, ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੂੰ ਅਗਰੇਰੀਅਨ ਮੋਹਾਲੀ, ਨਾਇਬ ਤਹਿਸੀਲਦਾਰ ਸੁਰਿੰਦਪਾਲ ਸਿੰਘ ਨੂੰ ਬਰੀਵਾਲਾ, ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨੂੰ ਮੌੜ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਫਗਵਾੜਾ, ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੂੰ ਭੌਂਗਪੁਰ, ਨਾਇਬ ਤਹਿਸੀਲਦਾਰ ਓਕਾਰ ਸਿੰਘ ਨੂੰ ਟਾਂਡਾ, ਨਾਇਬ ਤਹਿਸੀਲਦਾਰ ਪਰਗਨ ਸਿੰਘ ਨੂੰ ਜਲੰਧਰ-2, ਨਾਇਬ ਤਹਿਸੀਲਦਾਰ ਕਮਲਦੀਪ ਸਿੰਘ ਨੂੰ ਸੰਗਤ, ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਨੂੰ ਅਰਨੀਵਾਲਾ ਸ਼ੇਖ ਸ਼ੁਭਾਨ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਮੌਰਿੰਡਾ, ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੂੰ ਖਰੜ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਧਾਰ ਕਲਾਂ, ਨਾਇਬ ਤਹਿਸੀਲਦਾਰ ਬਲਵੰਤ ਰਾਮ ਨੂੰ ਬਰੇਟਾ, ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਫਿਰੋਜ਼ਪੁਰ, ਨਾਇਬ ਤਹਿਸੀਲਦਾਰ ਨੀਰਜ ਕੁਮਾਰ ਨੂੰ ਸਿੱਧਵਾਂ ਬੇਟ, ਨਾਇਬ ਤਹਿਸੀਲਦਾਰ ਵਰਿਆਮ ਸਿੰਘ ਨੂੰ ਫਹਿਤਗੜ ਚੂੜੀਆਂ ਤੇ ਵਾਧੂ ਚਾਰਜ ਨੌਸ਼ਹਿਰਾ ਮੱਝਾ ਸਿੰਘ, ਨਾਇਬ ਤਹਿਸੀਲਦਾਰ ਵਿਜੈ ਕੁਮਾਰ ਨੂੰ ਮਾਛੀਵਾੜਾ ਤੇ ਵਾਧੂ ਚਾਰਜ ਕੁਮਕਲਾਂ ਵਿਖੇ ਨਿਯੁਕਤ ਕੀਤਾ ਗਿਆ ਹੈ।