ਐੱਸ.ਐੱਸ.ਪੀ ਦਫਤਰ ਵਿਖੇ ਪੁਲਿਸ ਪਬਲਿਕ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਮੁੱਦੇ ਤੇ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਮਾਣਯੋਗ ਐੱਸ.ਐੱਸ.ਪੀ ਸਾਹਿਬ ਅਤੇ ਸੁਪਰੀਡੈਂਟ ਆਫ ਪੁਲਿਸ (ਹੈਡ ਕੁਆਰਟਰ) ਨਾਲ ਐੱਸ.ਐੱਸ.ਪੀ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਜਿਲ੍ਹੇ ਦੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।

 ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਮਾਣਯੋਗ ਐੱਸ.ਐੱਸ.ਪੀ ਸਾਹਿਬ ਅਤੇ ਸੁਪਰੀਡੈਂਟ ਆਫ ਪੁਲਿਸ (ਹੈਡ ਕੁਆਰਟਰ) ਨਾਲ ਐੱਸ.ਐੱਸ.ਪੀ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਜਿਲ੍ਹੇ ਦੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਵਾਇਆ ਕਿ ਇਨ੍ਹਾਂ ਮੁੱਦਿਆਂ ਨੂੰ ਜਲਦੀ ਹੀ ਪਬਲਿਕ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ।

ਇਸ ਮੌਕੇ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ, ਅਸ਼ੋਕ ਸੋਨੂੰ ਪ੍ਰਧਾਨ ਵਾਲਮੀਕਿ ਸਭਾ, ਸੁਖਦੇਵ ਰਾਮ, ਧਰਮਪਾਲ ਧਾਮੀ, ਐਡਵੋਕੇਟ ਸਾਗਰ ਧਵਨ, ਐਡਵੋਕੇਟ ਲਖਵੀਰ ਸਿੰਘ ਲੁਬਾਣਿਆਂਵਾਲੀ, ਪਰਮਿੰਦਰ ਸਿੰਘ ਪਾਸ਼ਾ, ਬਲਦੇਵ ਸਿੰਘ (ਬਲਦੇਵ ਮੋਟਰਜ਼), ਹਰਸਿਮਰਤ ਸਿੰਘ ਕਪੂਰ, ਪਵਨ ਰੁਪਾਣਾ, ਮਹਿੰਦਰ ਪੂਣੀਆਂ ਤੋਂ ਇਲਾਵਾ ਹੋਰ ਸਮਾਜ ਚਿੰਤਕ ਸਾਥੀ ਮੌਜੂਦ ਰਹੇ।

Author : Malout Live