ਬੁਢਾਪਾ ਪੈਨਸ਼ਨ ਨੂੰ ਲੈ ਕੇ ਸਖ਼ਤੀ, 3 ਮਹੀਨਿਆਂ ਤੱਕ ਬੈਂਕ ’ਚੋਂ ਪੈਨਸ਼ਨ ਨਹੀਂ ਕਢਵਾਈ ਤਾਂ ਹੋਵੇਗੀ ਵਾਪਿਸ

ਮਲੋਟ (ਪੰਜਾਬ): ਪਿਛਲੀਆਂ ਸਰਕਾਰਾਂ ਦੌਰਾਨ ਹੋਏ ਘੁਟਾਲਿਆਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ। ਸਰਕਾਰ ਨੇ ਹੁਣ ਬੁਢਾਪਾ ਪੈਨਸ਼ਨ ਨੂੰ ਲੈ ਕੇ ਨਿਯਮਾਂ ਵਿੱਚ ਸਖ਼ਤੀ ਕਰ ਦਿੱਤੀ ਹੈ। ਹੁਣ ਜੇਕਰ 3 ਮਹੀਨਿਆਂ ਤੱਕ ਬੈਂਕ ਵਿੱਚੋਂ ਪੈਨਸ਼ਨ ਨਹੀਂ ਕੱਢਵਾਈ ਤਾਂ ਇਹ ਵਾਪਸ ਚਲੀ ਜਾਵੇਗੀ।

ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਰਨ ਦੱਸਣਾ ਹੋਵੇਗਾ ਕਿ ਤੁਸੀਂ 3 ਮਹੀਨਿਆਂ ਦੌਰਾਨ ਪੈਨਸ਼ਨ ਕਿਉਂ ਨਹੀਂ ਕਢਵਾਈ। ਜੁਆਇੰਟ ਡਾਇਰੈਕਟਰ (ਪੈਨਸ਼ਨ) ਚਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਰ ਮਹੀਨੇ ਰਿਪੋਰਟ ਤਿਆਰ ਹੋਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਪੈਨਸ਼ਨਰ ਨੇ 3 ਮਹੀਨਿਆਂ ਤੋਂ ਪੈਨਸ਼ਨ ਕਿਉਂ ਨਹੀਂ ਕਢਵਾਈ। ਪੈਨਸ਼ਨਰ ਨੂੰ ਪੈਨਸ਼ਨ ਨਾ ਕਢਵਾਉਣ ਦਾ ਕਾਰਨ ਦੱਸਣਾ ਹੋਵੇਗਾ। Author: Malout Live