ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਮਲੋਟ:- ਸ਼੍ਰੀ ਧਰੁਮਨ.ਐੱਚ.ਨਿੰਬਾਲੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ਼੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਸ਼੍ਰੀ ਜਸਪਾਲ ਸਿੰਘ ਡੀ.ਐੱਸ.ਪੀ ਮਲੋਟ ਦੀ ਅਗਵਾਈ ਹੇਠ ਐੱਸ.ਆਈ ਮਨਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਲੰਬੀ ਵੱਲੋਂ ਅਫੀਮ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਗਿਆ। ਬੀਤੇ ਦਿਨੀਂ ਗਸ਼ਤ ਦੌਰਾਨ ਮੰਡੀ ਕਿੱਲਿਆਂਵਾਲੀ ਨੂੰ ਜਾ ਰਹੇ ਪੁਲਿਸ ਪਾਰਟੀ ਨੇ ਸਾਹਮਣੇ ਤੋਂ ਇੱਕ ਵਿਅਕਤੀ ਜਿਸ ਦੇ ਮੋਢਿਆ 'ਤੇ ਪਿੱਠੂ ਬੈਗ ਪਾਇਆ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ, ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ।

ਜਿਸਨੂੰ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਹੀਰਾ ਲਾਲ ਪੁੱਤਰ ਮਾਂਗੇ ਲਾਲ ਵਾਸੀ ਰਾਤੀ ਖੇੜਾ, ਥਾਣਾ ਗਰੋਠ, ਜ਼ਿਲ੍ਹਾ ਮੰਦਸੋਰ, ਮੱਧ ਪ੍ਰਦੇਸ਼ ਦੱਸਿਆ ਅਤੇ ਉਸਦੇ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਤਾਂ ਵਿੱਚੋਂ ਇੱਕ ਮੋਮੀ ਲਿਫਾਫਾ ਜਿਸ ਵਿੱਚੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਣ ‘ਤੇ ਮੁਕੱਦਮਾ ਨੰ. 145 ਅ/ਧ 18B/61/85 ਥਾਣਾ ਲੰਬੀ ਬਰਖਿਲਾਫ਼ ਹੀਰਾ ਲਾਲ ਉਕਤ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀ ਪਾਸੋਂ ਬਰਾਮਦ ਹੋਈ ਅਫੀਮ ਬਾਰੇ ਪੁੱਛ-ਗਿੱਛ ਜਾਰੀ ਹੈ, ਪੁੱਛ-ਗਿੱਛ ਦੌਰਾਨ ਜੇਕਰ ਕੋਈ ਹੋਰ ਦੋਸ਼ੀ ਨਾਮਜਦ ਹੁੰਦਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Author: Malout Live