ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ 20 ਨਵੰਬਰ ਨੂੰ ਲੰਬੀ ਵਿਖੇ ਲਗਾਇਆ ਜਾਵੇਗਾ

ਲੰਬੀ :- ਪੰਜਾਬ ਸਰਕਾਰ ਦੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲਾ ਪੱਧਰੀ ਕੈਂਪ 20 ਨਵੰਬਰ 2019 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲੰਬੀ ਦੇ ਦਫ਼ਤਰ ਵਿਖੇ ਲੱਗ ਰਿਹਾ ਹੈ। ਜ਼ਿਲਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ ਸ੍ਰੀ ਇੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਸਬੰਧੀ ਅਰਜੀਆਂ ਸਵਿਕਾਰ ਕੀਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਲੋਕ ਇਸ ਕੈਂਪ ਵਿਚ ਆਉਣ ਵਾਲੇ ਆਪਣੇ ਅਧਾਰ ਕਾਰਡ ਜਾਂ ਕਿਸੇ ਹੋਰ ਪਹਿਚਾਣ ਦੇ ਸਬੂਤ ਨਾਲ ਲੈ ਕੇ ਆਉਣ ਕਿਉਂਜੋ ਕੁਝ ਸੇਵਾਵਾਂ ਦਾ ਮੌਕੇ ਤੇ ਹੀ ਲਾਭ ਦੇਣ ਯੋਗ ਹੁੰਦਾ ਹੈ। ਇਸ ਤੋਂ ਬਿਨਾਂ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਇਸ ਮੌਕੇ ਬਣਾਏ ਜਾਣਗੇ। ਇਸ ਲਈ ਅਧਾਰ ਕਾਰਡ, ਆਪਣੇ ਸਮਾਰਟ ਰਾਸ਼ਨ ਕਾਰਡ ਜਾਂ ਕਿਰਤ ਵਿਭਾਗ ਦੀ ਕਾਪੀ ਆਦਿ ਦਸਤਾਵੇਜ ਨਾਲ ਲਿਆਂਦੇ ਜਾਣ ਤਾਂ ਜੋ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਸਕਨ। ਉਨਾਂ ਨੇ ਜ਼ਿਲੇ ਦੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ।