ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਵਫ਼ਦ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ ਬਠਿੰਡਾ ਨੂੰ ਮਿਲਿਆ
ਪਿੰਡ ਜੰਡਵਾਲਾ ਚੜ੍ਹਤ ਸਿੰਘ ਅਤੇ ਪਿੰਡ ਸੇਖੂ ਦਾ ਨਾਮ ਨੈਸ਼ਨਲ ਹਾਈਵੇ ਨੰਬਰ 7 ਮਲੋਟ ਬਠਿੰਡਾ ਰੋਡ ਤੇ ਲੱਗੇ ਬੋਰਡ ਉੱਪਰ ਨਾਮ ਗਲਤ ਲਿਖਿਆ ਹੋਇਆ ਹੈ। ਜੰਡਵਾਲਾ ਚੜ੍ਹਤ ਸਿੰਘ ਅਤੇ ਪਿੰਡ ਘੱਗੇ ਨੂੰ ਜਾਂਦਾ ਪੁੱਲ ਹੇਠਲਾ ਹਿੱਸਾ ਪਾਣੀ ਨਾਲ ਭਰ ਜਾਂਦਾ ਹੈ, ਪੁੱਲ ਦੇ ਦੋਵੇਂ ਪਾਸੇ ਸਰਵਿਸ ਰੋਡ ਤੇ ਸਵਾਰੀਆਂ ਦੇ ਬੈਠਣ ਲਈ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਵਫ਼ਦ ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਅਗਵਾਈ ਹੇਠ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ ਬਠਿੰਡਾ ਨੂੰ ਬੱਲੂਆਣਾ ਟੋਲ ਪਲਾਜੇ ਤੇ ਮਿਲਿਆ। ਅਜੇ ਮੰਗ ਕੀਤੀ ਕਿ ਪਹਿਲਾਂ ਆਪ ਜੀ ਨੂੰ ਮਿਤੀ 02-07-2024 ਨੂੰ ਮੰਗ -ਪੱਤਰ ਦਿੱਤਾ ਗਿਆ ਸੀ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਪਿੰਡ ਜੰਡਵਾਲਾ ਚੜ੍ਹਤ ਸਿੰਘ ਅਤੇ ਪਿੰਡ ਸੇਖੂ ਦਾ ਨਾਮ ਨੈਸ਼ਨਲ ਹਾਈਵੇ ਨੰਬਰ 7 ਮਲੋਟ ਬਠਿੰਡਾ ਰੋਡ ਤੇ ਲੱਗੇ ਬੋਰਡ ਉੱਪਰ ਨਾਮ ਗਲਤ ਲਿਖਿਆ ਹੋਇਆ ਹੈ।
ਜੰਡਵਾਲਾ ਚੜ੍ਹਤ ਸਿੰਘ ਅਤੇ ਪਿੰਡ ਘੱਗੇ ਨੂੰ ਜਾਂਦਾ ਪੁੱਲ ਹੇਠਲਾ ਹਿੱਸਾ ਪਾਣੀ ਨਾਲ ਭਰ ਜਾਂਦਾ ਹੈ, ਪੁੱਲ ਦੇ ਦੋਵੇਂ ਪਾਸੇ ਸਰਵਿਸ ਰੋਡ ਤੇ ਸਵਾਰੀਆਂ ਦੇ ਬੈਠਣ ਲਈ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ। ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ ਬਠਿੰਡਾ ਨੇ ਜੱਥੇਬੰਦੀ ਦੇ ਵਫਦ ਨੂੰ ਜਲਦੀ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਇਕਬਾਲ ਸਿੰਘ ਢਿੱਲੋਂ ਪ੍ਰਧਾਨ ਇਕਾਈ ਪਿੰਡ ਜੰਡਵਾਲਾ ਚੜ੍ਹਤ ਸਿੰਘ, ਸੁਖਰਾਜ ਸਿੰਘ ਢਿੱਲੋਂ ਅਤੇ ਹਰਦੀਪ ਸਿੰਘ ਢਿੱਲੋਂ ਹਾਜ਼ਿਰ ਸਨ।
Author : Malout Live