ਜ਼ਿਲ੍ਹਾ ਪੁਲਿਸ ਵੱਲੋਂ ਟਰਾਂਸਪੋਰਟ ਯੂਨੀਅਨ ਦੇ ਡਰਾਈਵਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਮਲੋਟ : ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਅੰਦਰ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਸਿਟੀ ਮਲੋਟ ਐੱਸਆਈ ਜਸਵੀਰ ਸਿੰਘ ਵੱਲੋਂ ਬਹਾਦਰ ਟਰਾਂਸਪੋਰਟ ਵੈੱਲਫੇਅਰ ਯੂਨੀਅਨ ਮਲੋਟ ਦੇ ਡਰਾਈਵਰਾਂ ਦੇ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਲ-ਦਲ ਵਿੱਚੋਂ ਫ਼ਸਦੀ ਜਾ ਰਹੀ ਹੈ। ਉਸ ਨੂੰ ਬਚਾਉਣ ਸਭ ਨੂੰ ਅੱਗੇ ਆਉਣਾ ਪੈਣਾ ਹੈ ਅਤੇ ਰਲ ਮਿਲ ਕੇ ਆਪਣੇ ਪਰਿਵਾਰਾਂ ਨੂੰ ਇਸ ਨਸ਼ੇ ਨਾਮੀ ਕੋਹੜ ਤੋਂ ਬਚਾਉਣਾ ਬਚਾਉਣਾ ਪੈਣਾ ਹੈ, ਇਸ ਲਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਚਾਹੀਦਾ। ਪਰ ਜਦੋਂ ਕੋਈ ਮਾੜੀ ਸੰਗਤ ਦੇ ਵਿੱਚ ਪੈ ਕੇ ਇੱਕ ਵਾਰੀ ਨਸ਼ੇ ਦੀ ਦਲ ਦਲ ਵਿੱਚ ਪੈ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਤੱਕ ਰੁਲ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਪੁਲਿਸ ਹਮੇਸ਼ਾ ਤੁਹਾਡਾ ਨਾਲ ਹੈ ਜੇ ਕੋਈ ਤੁਹਾਡੇ ਆਲੇ ਦੁਆਲੇ ਨਸ਼ੇ ਵੇਚਦਾ ਹੈ ਤੁਰੰਤ ਤੁਸੀਂ ਸਾਨੂੰ ਇਤਲਾਹ ਦਿਓ ਅਸੀਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਨਸ਼ਿਆਂ ਵਾਲੇ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।