ਮਲੋਟ ਵਿੱਚ ਜਸਦੇਵ ਸਿੰਘ ਸੰਧੂ ਦੀ ਨਿਯੁਕਤੀ ਤੇ ਆਪ ਵਰਕਰਾਂ ਨੇ ਵਧਾਈ ਦੇ ਕੇ ਕੀਤਾ ਸਵਾਗਤ
ਮਲੋਟ ਨਗਰ ਕੌਂਸਲ ਦੇ ਵਾਰਡ ਨੰਬਰ 12 ਦੀ ਜਿਮਨੀ ਚੋਣ ਲਈ ਬਿਨ੍ਹਾਂ ਵਿਰੋਧ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਦੇਵ ਸਿੰਘ ਸੰਧੂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਜੇਤੂ ਸਰਟੀਫਿਕੇਟ ਦਿੱਤੇ ਜਾਣ ਉਪਰੰਤ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੇ ਵਧਾਈ ਦੇ ਕੇ ਸਵਾਗਤ ਕੀਤਾ।
ਮਲੋਟ : ਮਲੋਟ ਨਗਰ ਕੌਂਸਲ ਦੇ ਵਾਰਡ ਨੰਬਰ 12 ਦੀ ਜਿਮਨੀ ਚੋਣ ਲਈ ਬਿਨ੍ਹਾਂ ਵਿਰੋਧ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਦੇਵ ਸਿੰਘ ਸੰਧੂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਜੇਤੂ ਸਰਟੀਫਿਕੇਟ ਦਿੱਤੇ ਜਾਣ ਉਪਰੰਤ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੇ ਵਧਾਈ ਦੇ ਕੇ ਸਵਾਗਤ ਕੀਤਾ।
ਇਸ ਦੌਰਾਨ ਨਵ-ਨਿਯੁਕਤ ਕੌਂਸਲਰ ਜਸਦੇਵ ਸਿੰਘ ਸੰਧੂ ਨੇ ਪਾਰਟੀ ਹਾਈਕਮਾਂਡ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
Author : Malout Live