ਮਹਾਰਾਜਾ ਰਣਜੀਤ ਸਿੰਘ ਕਾਲਜ ਦਾ ਚੇਅਰਮੈਨ, ਪ੍ਰਧਾਨ ਤੇ ਵਾਈਸ ਪ੍ਰਧਾਨ ਨਿਯੁਕਤ
ਮਲੋਟ:- ਸਥਾਨਕ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਚੋਣ ਕਰਦੇ ਹੋਏ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ.ਯੂ.ਐੱਸ.ਆਈ ਵਲੋਂ ਕਾਲਜ ਦਾ ਚੇਅਰਮੈਨ, ਪ੍ਰਧਾਨ ਤੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ । ਕਾਲਜ 'ਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਵਲੋਂ ਨੌਜਵਾਨ ਆਗੂ ਜਸਕਰਨ ਸਿੱਧੂ ਮਾਹਣੀ ਖੇੜਾ ਨੂੰ ਚੇਅਰਮੈਨ, ਹੈਪੀ ਪੂਨੀਆ ਮਾਹਣੀ ਖੇੜਾ ਨੂੰ ਪ੍ਰਧਾਨ ਤੇ ਮਹਿਕ ਸੰਧੂ ਭਗਵਾਨਪੁਰਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ । ਇਨ੍ਹਾਂ ਨੌਜਵਾਨ ਆਗੂਆਂ ਨੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ ।