ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ 6, 7 ਅਤੇ 8 ਜੂਨ ਨੂੰ ਹੋਣਗੇ ਸ਼੍ਰੀ ਮੂਲ ਮੰਤਰ ਸਾਹਿਬ ਦੇ ਅਖੰਡ ਜਾਪ ਅਤੇ ਨਾਮ ਸਿਮਰਨ ਸਮਾਗਮ

ਭਾਈ ਮੰਝ ਭਲਾਈ ਕੇਂਦਰ ਚੈਰੀਟੇਬਲ ਸੁਸਾਇਟੀ ਪਿੰਡ ਮਲੋਟ ਅਤੇ ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵੱਲੋਂ ਸਰਬੱਤ ਦੇ ਭਲੇ ਲਈ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ 6, 7 ਅਤੇ 8 ਜੂਨ ਨੂੰ ਸ਼੍ਰੀ ਮੂਲ ਮੰਤਰ ਸਾਹਿਬ ਦੇ ਅਖੰਡ ਜਾਪ ਅਤੇ ਨਾਮ ਸਿਮਰਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਆਰੰਭਤਾ 6 ਜੂਨ ਨੂੰ ਸ਼ਾਮ 07:00 ਵਜੇ ਹੋਵੇਗੀ।

ਮਲੋਟ : ਭਾਈ ਮੰਝ ਭਲਾਈ ਕੇਂਦਰ ਚੈਰੀਟੇਬਲ ਸੁਸਾਇਟੀ ਪਿੰਡ ਮਲੋਟ ਅਤੇ ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵੱਲੋਂ ਸਰਬੱਤ ਦੇ ਭਲੇ ਲਈ ਭਾਈ ਮੰਝ ਭਲਾਈ ਕੇਂਦਰ ਪਿੰਡ ਮਲੋਟ ਵਿਖੇ 6, 7 ਅਤੇ 8 ਜੂਨ ਨੂੰ ਸ਼੍ਰੀ ਮੂਲ ਮੰਤਰ ਸਾਹਿਬ ਦੇ ਅਖੰਡ ਜਾਪ ਅਤੇ ਨਾਮ ਸਿਮਰਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਆਰੰਭਤਾ 6 ਜੂਨ ਨੂੰ ਸ਼ਾਮ 07:00 ਵਜੇ ਹੋਵੇਗੀ। 7 ਅਤੇ 8 ਜੂਨ ਨੂੰ ਸਵੇਰੇ 07:00 ਵਜੇ ਤੋਂ 08:00 ਅਤੇ ਸ਼ਾਮ 08:00 ਵਜੇ ਤੋਂ 09:00 ਵਜੇ ਤੱਕ ਸੰਤ ਬਾਬਾ ਬੂਟਾ ਸਿੰਘ ਜੀ ਗੁੜਥੜੀ ਵਾਲੇ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ ਕਰਵਾਉਣਗੇ।

8 ਜੂਨ ਸ਼ਾਮ 07:00 ਵਜੇ ਸ੍ਰੀ ਮੂਲ ਮੰਤਰ ਸਾਹਿਬ ਅਖੰਡ ਜਾਪ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦੀਵਾਨ ਸਜਣਗੇ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਭਾਈ ਚਰਨਜੀਤ ਸਿੰਘ ਖਾਲਸਾ, ਭਾਈ ਸਰਦੂਲ ਸਿੰਘ ਖਾਲਸਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਤਮਿਕ ਆਨੰਦ ਲੈਣ ਲਈ ਰੂਹਾਨੀਅਤ ਨਾਮ ਸਿਮਰਨ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Author : Malout Live