ਮਲੋਟ 'ਚ ਬ੍ਰਾਹਮਣ ਪਰਿਵਾਰਾਂ ਦੀ ਹੋਈ ਅਹਿਮ ਮੀਟਿੰਗ, ਪਰਸ਼ੁਰਾਮ ਸੇਵਾ ਦਲ ਨੂੰ ਮਜ਼ਬੂਤ ਕਰਨ ਦਾ ਲਿਆ ਸੰਕਲਪ
ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਦੋ ਦਰਜਨ ਦੇ ਕਰੀਬ ਬ੍ਰਾਹਮਣ ਪਰਿਵਾਰਾਂ ਦੀ ਮੀਟਿੰਗ ਬ੍ਰਾਹਮਣ ਵੈੱਲਫੇਅਰ ਬੋਰਡ ਹਲਕਾ ਮਲੋਟ ਦੇ ਚੇਅਰਮੈਨ ਸ਼੍ਰੀ ਅਮਨਦੀਪ ਸ਼ਰਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਕਨੋਮਿਕਸ ਦੇ ਗੋਲਡ ਮੈਡਲਿਸਟ ਸ਼੍ਰੀ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।
ਮਲੋਟ : ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਦੋ ਦਰਜਨ ਦੇ ਕਰੀਬ ਬ੍ਰਾਹਮਣ ਪਰਿਵਾਰਾਂ ਦੀ ਮੀਟਿੰਗ ਬ੍ਰਾਹਮਣ ਵੈੱਲਫੇਅਰ ਬੋਰਡ ਹਲਕਾ ਮਲੋਟ ਦੇ ਚੇਅਰਮੈਨ ਸ਼੍ਰੀ ਅਮਨਦੀਪ ਸ਼ਰਮਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਕਨੋਮਿਕਸ ਦੇ ਗੋਲਡ ਮੈਡਲਿਸਟ ਸ਼੍ਰੀ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਰਸ਼ੂਰਾਮ ਸੇਵਾ ਦਲ ਨੂੰ ਅਤੇ ਬ੍ਰਾਹਮਣ ਸਭਾ ਨੂੰ ਮਜਬੂਤ ਕਰਨ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਪਰਸ਼ੂਰਾਮ ਸੇਵਾ ਦਲ ਦੀ ਸਨੇਹੇ ਘਰ-ਘਰ ਪਹੁੰਚਾਉਣ ਲਈ ਗੌਰਵ ਸ਼ਰਮਾ, ਗੁਲਸ਼ਨ ਸ਼ਰਮਾ, ਰਜਿੰਦਰ ਪ੍ਰਸਾਦ ਸ਼ਰਮਾ, ਪ੍ਰਿੰਸ ਸ਼ਰਮਾਂ ਅਤੇ ਸੰਦੀਪ ਸ਼ਰਮਾ ਨੂੰ ਜਿੰਮੇਵਾਰੀ ਦਿੱਤੀ ਗਈ ਅਤੇ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ।
ਇਸ ਮੌਕੇ ਬ੍ਰਾਹਮਣ ਵੈੱਲਫੇਅਰ ਬੋਰਡ ਹਲਕਾ ਮਲੋਟ ਦੇ ਚੇਅਰਮੈਨ ਅਮਨਦੀਪ ਸ਼ਰਮਾ, ਕਰਮਜੀਤ ਸ਼ਰਮਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਸ਼੍ਰੀ ਗੁਰੂ ਰਵਿਦਾਸ ਨਗਰ ਦੇ ਨਵੇਂ ਚੁਣੇ ਪ੍ਰਧਾਨ ਰਜਿੰਦਰ ਪ੍ਰਸਾਦ ਸ਼ਰਮਾ, ਨਗਰ ਕੌਂਸਲ ਦੀ ਚੋਣ ਲੜ ਚੁੱਕੇ ਪ੍ਰਿੰਸ ਸ਼ਰਮਾ, ਪਰਸ਼ੂਰਾਮ ਸੇਵਾ ਦਲ ਦੇ ਗੁਲਸ਼ਨ ਸ਼ਰਮਾ ਤੇ ਗੌਰਵ ਸ਼ਰਮਾ ਨੂੰ ਵੀ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
Author : Malout Live



