ਸੇਠ ਇੰਦਰ ਭਾਨ ਤਨੇਜਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿੱਚ ਸਰਦ ਰੁੱਤ ਕੈਂਪ ਦਾ ਕੀਤਾ ਗਿਆ ਆਯੋਜਨ
ਮਲੋਟ:- ਸ਼ਨੀਵਾਰ ਨੂੰ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਮਲੋਟ ਵਿਖੇ ਸਰਦ ਰੁੱਤ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ। ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਤਰ੍ਹਾਂ ਬੱਚਿਆਂ ਦਾ ਉਤਸ਼ਾਹ ਵਧਿਆ ਅਤੇ ਬੱਚਿਆਂ ਦੀ ਪ੍ਰਤਿਭਾ ਦੇਖਣ ਨੂੰ ਮਿਲੀ।
ਛੋਟੇ-ਛੋਟੇ ਬੱਚਿਆਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਸਮੂਹ ਸਟਾਫ਼, ਪ੍ਰਿੰਸੀਪਲ ਸ਼੍ਰੀ ਪੁਨੀਤ ਕੁਮਾਰ ਅਤੇ ਬੱਚਿਆਂ ਨੇ ਇਕੱਠੇ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਸਤਿੰਦਰ ਗੋਇਲ, ਮੀਤ ਪ੍ਰਧਾਨ ਰਜਿੰਦਰ ਪਪਨੇਜਾ ਅਤੇ ਮੈਂਬਰ ਸ਼ਗਨ ਲਾਲ ਹਾਜ਼ਰ ਸਨ।