ਵਰਿੰਦਰ ਢੋਸੀਵਾਲ ਨੇ ਰਾਘਵ ਚੱਢਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਕੀਤੀ ਜੁਆਇੰਨ

ਮਲੋਟ:- ਆਮ ਆਦਮੀ ਪਾਰਟੀ ਦੇ ਹਲਕਾ ਮਲੋਟ ਤੋਂ ਐਮ.ਐੱਲ.ਏ ਦੀ ਟਿਕਟ ਦੇ ਦਾਅਵੇਦਾਰ ਵਰਿੰਦਰ ਕੁਮਾਰ ਢੋਸੀਵਾਲ (ਪ੍ਰਧਾਨ ਡੀ.ਸੀ ਦਫ਼ਤਰ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ) ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਚੋਣ ਮੁਹਿੰਮ ਨੂੰ ਲੈ ਕੇ ਮਲੋਟ ਸ਼ਹਿਰ ਵਿੱਚ ਕਾਫੀ ਸਰਗਰਮ ਚੱਲ ਰਹੇ ਹਨ। ਜਿਸ ਦੌਰਾਨ ਅੱਜ ਵਰਿੰਦਰ ਢੋਸੀਵਾਲ ਨੇ ਹਰਪਾਲ ਚੀਮਾ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦਿੱਲੀ ਦੇ ਐੱਮ.ਐੱਲ.ਏ ਰਾਘਵ ਚੱਢਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਜੁਆਇੰਨ ਕੀਤਾ।