‘ਭਾਰਤ ਨੂੰ ਜਾਣੋ’ ਬਲਾਕ ਪੱਧਰੀ ਮੁਕਾਬਲਿਆਂ ’ਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ
ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ‘ਭਾਰਤ ਕੋ ਜਾਣੋ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਪੱਧਰੀ ਮੁਕਾਬਲਿਆਂ ’ਚ ਆਪਣੀ ਜਗ੍ਹਾ ਬਣਾਈ।
ਮਲੋਟ : ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ‘ਭਾਰਤ ਕੋ ਜਾਣੋ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਪੱਧਰੀ ਮੁਕਾਬਲਿਆਂ ’ਚ ਆਪਣੀ ਜਗ੍ਹਾ ਬਣਾਈ। ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪਰਿਸਦ ਮਲੋਟ ਦੇ ਪ੍ਰਧਾਨ ਧਰਮਪਾਲ ਗੂੰਬਰ, ਸੈਕਟਰੀ ਰਜਿੰਦਰ ਨਾਗਪਾਲ ਅਤੇ ਕੈਸ਼ੀਅਰ ਸੋਹਣ ਲਾਲ ਗੂੰਬਰ ਨੇ ਦੱਸਿਆ ਕਿ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਭਾਰਤ ਕੋ ਜਾਣੋ’ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 17 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਜੂਨੀਅਰ ਵਿੰਗ ਮੁਕਾਬਲੇ ’ਚ ਚੰਦਰ ਮਾਡਲ ਹਾਈ ਸਕੂਲ ਦੀਆਂ ਵਿਦਿਆਰਥਣਾਂ ਰਣਜੋਤ ਕੌਰ ਅਤੇ ਸ਼ਹਿਨਾਜਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਰੋਜ਼ ਪਬਲਿਕ ਸਕੂਲ ਦੇ ਰਾਜੀਵ ਕੁਮਾਰ, ਹੈਪੀ ਕੁਮਾਰ ਨੇ ਦੂਸਰਾ ਸਥਾਨ, ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸ਼ੁਭੀਪਾਲ ਅਤੇ ਸੋਨਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸੀਨੀਅਰ ਵਿੰਗ ’ਚ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸਿਮਰਨ ਕੌਰ ਅਤੇ ਕੋਮਲ ਨੇ ਪਹਿਲਾ ਸਥਾਨ, ਚੰਦਰ ਮਾਡਲ ਹਾਈ ਸਕੂਲ ਦੀ ਸਲੋਨੀ ਅਤੇ ਯੁਵਰਾਜ, ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅਕਸ਼ਰਾ ਅਤੇ ਯਸ਼ਮਿਤਾ ਨੇ ਦੂਸਰਾ ਸਥਾਨ, ਪ੍ਰਿੰਸ ਮਾਡਲ ਸਕੂਲ ਦੇ ਸ਼ਿਵ ਕੁਮਾਰ ਅਤੇ ਅਜੈ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
Author : Malout Live



