ਜੈ ਮਹਾਂਕਾਲੀ, ਭੈਰੋ ਮੰਦਿਰ ਪਟੇਲ ਨਗਰ ਮਲੋਟ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ 13ਵਾਂ ਮੂਰਤੀ ਸਥਾਪਨਾ ਦਿਵਸ
ਜੈ ਮਹਾਂਕਾਲੀ, ਭੈਰੋ ਮੰਦਿਰ ਪਟੇਲ ਨਗਰ ਗਲੀ ਨੰਬਰ 2 ਮਲੋਟ ਵਿੱਚ 13ਵਾਂ ਮੂਰਤੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।
ਮਲੋਟ: ਜੈ ਮਹਾਂਕਾਲੀ, ਭੈਰੋ ਮੰਦਿਰ ਪਟੇਲ ਨਗਰ ਗਲੀ ਨੰਬਰ 2 ਮਲੋਟ ਵਿੱਚ 13ਵਾਂ ਮੂਰਤੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਡਿਤ ਸ਼ੀਤਲ ਸ਼ਾਸਤਰੀ ਦੁਆਰਾ ਹਵਨ ਯੱਗ ਕਰਕੇ ਪੂਜਾ ਅਰਚਨਾ ਕੀਤੀ ਗਈ।
ਇਸ ਦੌਰਾਨ ਪੱਪੂ ਬਾਘਲਾ ਨੇ ਦੱਸਿਆ ਕਿ ਸਾਲ 2011 ਵਿੱਚ ਮਾਤਾ ਕਾਲੀ ਅਤੇ ਭੈਰੋ ਬਾਬਾ ਦੀ ਮੂਰਤੀ ਦੀ ਸਥਾਪਨਾ ਸਵ. ਬਖਸ਼ੀਸ਼ ਸਿੰਘ ਦੁਆਰਾ ਕੀਤੀ ਗਈ ਸੀ। ਮੂਰਤੀ ਸਥਾਪਨਾ ਦਿਵਸ ਦੌਰਾਨ ਸ਼੍ਰੀ ਦੁਰਗਾ ਸਤੁਤੀ ਭਜਨ ਮੰਡਲੀ ਨੇ ਸ਼੍ਰੀ ਦੁਰਗਾ ਸਤੁਤੀ ਦਾ ਪਾਠ ਕੀਤਾ। ਇਸ ਤੋਂ ਬਾਅਦ ਮਾਤਾ ਜੀ ਦੇ ਭਜਨਾਂ ਦਾ ਗੁਣਗਾਣ ਕੀਤਾ ਗਿਆ। ਇਸ ਦੌਰਾਨ ਸ਼ਰਧਾਲੂਆਂ ਵਿੱਚ ਲੰਗਰ ਵੀ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਪੱਪੂ ਬਾਘਲਾ, ਰਮੇਸ਼ ਜੱਗਾ, ਅਭਿਸ਼ੇਕ ਗਰਗ, ਰਾਜਨ, ਮਮਤਾ ਰਾਣੀ, ਰੇਨੂ, ਸੋਨੀ ਅਤੇ ਸੋਨੂੰ ਗਰਗ ਆਦਿ ਹਾਜ਼ਿਰ ਸਨ।
Author : Malout Live