ਭਾਰਤ ਕੋ ਜਾਨੋ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਦੇ ਜੂਨੀਅਰ 'ਤੇ ਸੀਨੀਅਰ ਗਰੁੱਪ ਲਈ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਚਾਰ ਵਿਦਿਆਰਥੀਆਂ ਦੀ ਚੋਣ
ਮਲੋਟ:- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਲਈ ਭਾਰਤ ਕੋ ਜਾਨੋਂ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਪ੍ਰਤੀਯੋਗਤਾ ਦੇ ਸੀਨੀਅਰ ਤੇ ਜੂਨੀਅਰ ਗਰੁੱਪਾਂ ਦੇ ਕੁੱਲ ਅੱਠ ਜੇਤੂ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਲਈ ਚੋਣ ਹੋਈ।
ਇਸ ਮੌਕੇ ਤੇ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਸਕੂਲ ਦੇ ਚਾਰ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਲਈ ਚੁਣਿਆ ਗਿਆ। ਜਿਸ ਵਿਚ ਜੂਨੀਅਰ ਗਰੁੱਪ 'ਚ ਤਵਣਯਾ ਅਤੇ ਦਿਲਕਸ਼ ਤੇ ਸੀਨੀਅਰ ਗਰੁੱਪ ਵਿੱਚ ਸ਼ਰਿਆ ਅਤੇ ਦੀਪਸ਼ਿਖਾ ਤੇ ਇਸ ਦੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬੱਠਲਾ ਵਾਟਸ ਨੇ ਸਕੂਲ ਦੇ ਦੋਨਾਂ ਗਰੁੱਪਾਂ ਦੇ ਜੇਤੂ ਵਿਦਿਆਰਥੀਆਂ, ਇਸ ਪ੍ਰਤੀਯੋਗਤਾ ਦੇ ਸਕੂਲ ਇੰਚਾਰਜ ਸੁਮਨ ਚਲਾਣਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਆਪਣਾ, ਆਪਣੇ ਮਾਪਿਆ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰਨ।