ਕੈਬਨਿਟ ਮੰਤਰੀ ਨੇ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਕਾਰਜ ਵਿੱਚ ਪਏ ਰੁਕਾਵਟ ਨੂੰ ਦੂਰ ਕਰਕੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਹਦਾਇਤਾਂ ਕੀਤੀਆਂ ਜਾਰੀ

ਪਿਛਲੇ ਡੇਢ ਦਹਾਕਿਆਂ ਤੋਂ ਮਲੋਟ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਰੇਲਵੇ ਅੰਡਰ ਬ੍ਰਿਜ ਜੋ ਕਿ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾ ਸਦਕਾ ਸ਼ੁਰੂ ਹੋ ਸਕੀ ਅਤੇ ਮੰਤਰੀ ਸਾਹਿਬਾਨ ਨੇ ਲਗਭਗ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਸ਼ਹਿਰ ਨਿਵਾਸੀਆਂ ਨੂੰ ਖੁਸ਼ਖਬਰੀ ਦਿੱਤੀ, ਜਿਸ ਦੇ ਨਾਲ ਕੰਮ ਜੋਰਾਂ ਤੇ ਸ਼ੁਰੂ ਹੋਇਆ।

ਮਲੋਟ : ਪਿਛਲੇ ਡੇਢ ਦਹਾਕਿਆਂ ਤੋਂ ਮਲੋਟ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਰੇਲਵੇ ਅੰਡਰ ਬ੍ਰਿਜ ਜੋ ਕਿ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾ ਸਦਕਾ ਸ਼ੁਰੂ ਹੋ ਸਕੀ ਅਤੇ ਮੰਤਰੀ ਸਾਹਿਬਾਨ ਨੇ ਲਗਭਗ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਸ਼ਹਿਰ ਨਿਵਾਸੀਆਂ ਨੂੰ ਖੁਸ਼ਖਬਰੀ ਦਿੱਤੀ, ਜਿਸ ਦੇ ਨਾਲ ਕੰਮ ਜੋਰਾਂ ਤੇ ਸ਼ੁਰੂ ਹੋਇਆ। ਪ੍ਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਵਾਟਰ ਵਰਕਸ ਦੀ 20 ਫੁੱਟ ਦੀ ਪਾਈਪ ਦੀ ਸ਼ਿਫਟਿੰਗ ਕਰਕੇ ਇਸ ਕੰਮ 'ਚ ਰੁਕਾਵਟ ਆਈ, ਪ੍ਰੰਤੂ ਮੰਤਰੀ ਸਾਹਿਬਾ ਨੇ ਇਸ ਮਸਲੇ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਕਾਰਜ ਸਾਧਕ ਅਫ਼ਸਰ ਮਲੋਟ ਅਤੇ ਐੱਸ.ਡੀ.ਓ ਸੀਵਰੇਜ ਬੋਰਡ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

ਜਿਸ ਦੇ ਚਲਦਿਆਂ ਨਗਰ ਕੌਂਸਲ ਮਲੋਟ ਦੇ ਵਿੱਚ ਇਹ ਮਤਾ ਅੱਜ ਪਾਸ ਹੋ ਗਿਆ ਅਤੇ ਮਲੋਟ ਨਿਵਾਸੀਆਂ ਲਈ ਜਲਦ ਹੀ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਬਾਰੇ ਕਾਰਜ ਸਾਧਕ ਅਫ਼ਸਰ ਮਲੋਟ ਮੰਗਤ ਰਾਮ ਨੇ ਦੱਸਿਆ ਕੀ ਮੰਤਰੀ ਸਾਹਿਬਾ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਮਲੋਟ ਵਿਚ ਅੱਜ ਉਕਤ ਮਤਾ ਪਾਸ ਹੋ ਗਿਆ ਹੈ, ਵਾਟਰ ਵਰਕਸ ਦੇ ਐੱਸ.ਡੀ.ਓ ਵਿਸ਼ਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਾਈਪ ਦੀ ਤੁਰੰਤ ਪ੍ਰਭਾਵ ਨਾਲ ਸ਼ਿਫਟਿੰਗ ਕਰਾਉਣ ਲਈ ਮਾਣਯੋਗ ਮੰਤਰੀ ਡਾ. ਬਲਜੀਤ ਕੌਰ ਵੱਲੋਂ ਉਹਨਾਂ ਨੂੰ ਹਦਾਇਤਾਂ ਮਿਲ ਗਈਆਂ ਹਨ ਅਤੇ ਜਲਦ ਹੀ ਇਸ ਕੰਮ ਨੂੰ ਪੂਰਾ ਕਰ ਦਿੱਤਾ ਜਾਵੇਗਾ।

Author : Malout Live