ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਲੜਕੀਆਂ ਵੱਲੋਂ ਸਮਾਜਿਕ ਕੁਰੀਤੀਆਂ ਰੋਕਣ ਲਈ ਜਾਗਰੂਕਤਾ ਮਾਰਚ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਲੋਟ ਵਿਖੇ ਨਵ ਚੇਤਨਾ ਲੀਗਲ ਲਿਟਰੇਸੀ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਮਾਜ ਦੇ ਅੰਦਰ ਫੈਲੀਆਂ ਹੋਈਆਂ ਕੁਰੀਤੀਆਂ ਦੂਰ ਕਰਨ ਲਈ ਜਾਗਰੂਕਤਾ ਰੈਲੀ ਕੱਢੀ।

ਜਿਸ ਵਿੱਚ ਬਾਲ ਮਜ਼ਦੂਰੀ ਭਰੂਣ ਹੱਤਿਆ ਨਸ਼ੇ ਰੋਕੋ ਰਿਸ਼ਵਤਖੋਰੀ ਹਿੰਸਾ ਦਹੇਜ ਦੀ ਸਮੱਸਿਆ ਆਦਿ ਨੂੰ ਲੈ ਕੇ ਬੱਚਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਵ ਚੇਤਨਾ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਸ਼੍ਰੀਮਤੀ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਜਾ ਰਹੇ ਹਨ ਉਨ੍ਹਾਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਸਮਾਜ ਵਿੱਚੋਂ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਪਹਿਲਾਂ ਖੁਦ ਸਿੱਖਿਆ ਗ੍ਰਹਿਣ ਕਰਨ। ਵਿਦਿਆਰਥੀਆਂ ਦੀ ਅਗਵਾਈ ਗੰਗਾ ਰਾਣੀ, ਖੁਸ਼ੀ ਅਤੇ ਚੰਚਲ ਨੇ ਕੀਤੀ। ਸਕੂਲ ਅਧਿਆਪਕਾਂ ਵਿੱਚ ਗੁਰਮੀਤ ਕੌਰ, ਨਿਸ਼ੂ, ਹਰਿਭਜਨ ਪ੍ਰਿਯਾਦਰਸ਼ੀ, ਬਲਦੇਵ ਸਿੰਘ ਸਾਹੀਵਾਲ, ਹਰਪ੍ਰੀਤ ਕੌਰ ਬੇਦੀ,  ਸੰਤੋਸ਼ ਕੁਮਾਰੀ ਹਾਜ਼ਰ ਸਨ।