ਗਿੱਦੜਬਾਹਾ ਵਿੱਚ ਗੈਸ ਸਿਲੰਡਰ ਨਾ ਮਿਲਣ ਕਰਕੇ ਭੜਕੇ ਲੋਕ, ਗੈਸ ਏਜੰਸੀ ਬਾਹਰ ਕੀਤਾ ਰੋਸ ਪ੍ਰਦਰਸ਼ਨ

ਗਿੱਦੜਬਾਹਾ ਦੇ ਭੱਠੀ ਵਾਲਾ ਮੌੜ ਨੇੜੇ ਸਥਿਤ ਪ੍ਰੀਤ ਗੈਸ ਏਜੰਸੀ ਦੇ ਬਾਹਰ ਘਰੇਲੂ ਗੈਸ ਖਪਤਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗੈਸ ਏਜੰਸੀ ਸੰਚਾਲਕਾਂ ਵਿਰੁੱਧ ਸਿਲੰਡਰਾਂ ਦੀ ਕਾਲਾਬਜਾਰੀ ਕਰਨ ਦੇ ਦੋਸ਼ ਲਗਾਏ। ਮੌਕੇ ’ਤੇ ਮੌਜੂਦ ਖਪਤਕਾਰਾਂ ਨੇ ਕਿਹਾ ਕਿ ਉਹ ਬੀਤੇ ਕਈ ਕਈ ਦਿਨਾਂ ਤੋਂ ਆਪਣੇ ਖਾਲੀ ਗੈਸ ਸਿਲੰਡਰ ਮੋਡਿਆਂ ’ਤੇ ਰੱਖ ਕੇ ਰੋਜਾਨਾ ਉਕਤ ਗੈਸ ਏਜੰਸੀ ਦੇ ਚੱਕਰ ਲਗਾ ਰਹੇ ਹਨ, ਪਰ ਉਨ੍ਹਾਂ ਨੂੰ ਰੋਜਾਨਾ ਅਗਲੇ ਦਿਨ ਆਉਣ ਲਈ ਕਹਿ ਕੇ ਟਾਲ ਦਿੱਤਾ ਜਾਂਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਦੇ ਭੱਠੀ ਵਾਲਾ ਮੌੜ ਨੇੜੇ ਸਥਿਤ ਪ੍ਰੀਤ ਗੈਸ ਏਜੰਸੀ ਦੇ ਬਾਹਰ ਘਰੇਲੂ ਗੈਸ ਖਪਤਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗੈਸ ਏਜੰਸੀ ਸੰਚਾਲਕਾਂ ਵਿਰੁੱਧ ਸਿਲੰਡਰਾਂ ਦੀ ਕਾਲਾਬਜਾਰੀ ਕਰਨ ਦੇ ਦੋਸ਼ ਲਗਾਏ। ਮੌਕੇ ’ਤੇ ਮੌਜੂਦ ਖਪਤਕਾਰਾਂ ਨੇ ਕਿਹਾ ਕਿ ਉਹ ਬੀਤੇ ਕਈ ਕਈ ਦਿਨਾਂ ਤੋਂ ਆਪਣੇ ਖਾਲੀ ਗੈਸ ਸਿਲੰਡਰ ਮੋਡਿਆਂ ’ਤੇ ਰੱਖ ਕੇ ਰੋਜਾਨਾ ਉਕਤ ਗੈਸ ਏਜੰਸੀ ਦੇ ਚੱਕਰ ਲਗਾ ਰਹੇ ਹਨ, ਪਰ ਉਨ੍ਹਾਂ ਨੂੰ ਰੋਜਾਨਾ ਅਗਲੇ ਦਿਨ ਆਉਣ ਲਈ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਗੈਸ ਸਿਲੰਡਰਾਂ ਨੂੰ ਲੈ ਕੇ ਦੂਜੇ ਪਾਸੇ ਗਿੱਦੜਬਾਹਾ ਵਿਖੇ ਇੱਕ ਨਵਾਂ ਹੀ ਮਾਮਲਾ ਸਾਹਮਣੇ ਕਿ ਖਪਤਕਾਰਾਂ ਨੂੰ ਬਿਨਾਂ ਸਿਲੰਡਰ ਲਏ ਹੀ ਸਿਲੰਡਰ ਡਿਲਵਰ ਹੋਣ ਦੇ ਮੈਸੇਜ ਆ ਰਹੇ ਹਨ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੁਕੇਸ਼ ਕੁਮਾਰ ਸ਼ੰਮੀ ਬੁੱਟਰ, ਸੁਰੇਸ਼ ਕੁਮਾਰ, ਮੁਕੇਸ਼ ਕੁਮਾਰ ਪਿੰਟੂ ਭੱਠੇਵਾਲਾ, ਦਰਸ਼ਨ ਬਾਂਸਲ ਅਤੇ ਦਵਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਸਿਲੰਡਰ ਲਈ ਆਨਲਾਈਨ ਬੁਕਿੰਗ ਕੀਤੀ ਸੀ ਅਤੇ ਨਾਲ ਹੀ ਪੇਮੈਂਟ ਵੀ ਆਨਲਾਈਨ ਕਰ ਦਿੱਤੀ ਸੀ, ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਕੋਈ ਵੀ ਸਿਲੰਡਰ ਡਿਲੀਵਰ ਨਹੀਂ ਕੀਤਾ ਗਿਆ, ਜਦੋਂ ਕਿ ਸਿਲੰਡਰ ਡਿਲੀਵਰ ਹੋਣ ਸੰਬੰਧੀ ਮੈਸੇਜ ਵੀ ਮੋਬਾਇਲ ਰਾਹੀਂ ਆ ਗਏ।

ਪੂਰੇ ਮਾਮਲੇ ’ਚ ਵੱਡੀ ਗੱਲ ਇਹ ਰਹੀ ਕਿ ਉਕਤ ਖਪਤਕਾਰਾਂ ਨੂੰ ਜਿੱਥੇ ਓ.ਟੀ.ਪੀ ਦਿੱਤੇ ਬਿਨ੍ਹਾਂ ਡਿਲਵਰੀ ਦਾ ਮੈਸੇਜ ਆਇਆ ਉੱਥੇ ਹੀ ਉਨ੍ਹਾਂ ਦੇ ਖਾਤਿਆਂ ਵਿਚ ਬਣਦੀ ਸਬਸਿਡੀ ਵੀ ਕਰੈਡਿਟ ਹੋ ਗਈ। ਗੈਸ ਖਪਤਕਾਰਾਂ ਨੇ ਉਕਤ ਪ੍ਰੀਤ ਗੈਸ ਏਜੰਸੀ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਗੈਸ ਸਿਲੰਡਰਾਂ ਦੀ ਕਾਲਾਬਜਾਰੀ ਕਰਨ ਅਤੇ ਬਲੈਕ ’ਚ ਸਿਲੰਡਰ ਵੇਚੇ ਜਾਣ ਦੇ ਦੋਸ਼ ਵੀ ਲਗਾਏ। ਜਦੋਂ ਪੂਰੇ ਮਾਮਲੇ ਵਿੱਚ ਜਦੋਂ ਪ੍ਰੀਤ ਗੈਸ ਏਜੰਸੀ ਵਿੱਚ ਮੌਜੂਦ ਕੰਪਿਊਟਰ ਓਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਭਾਂਵੇਂ ਇਸ ਸੰਬੰਧੀ ਦਿੱਕਤਾਂ ਆ ਰਹੀਆਂ ਹਨ ਪਰ ਫਿਰ ਵੀ ਪਿੱਛੋਂ ਗੈਸ ਸਪਲਾਈ ਆਉਣ ਤੇ ਖਪਤਕਾਰਾਂ ਨੂੰ ਜਲਦੀ ਸਿਲੰਡਰ ਮੁਹੱਈਆ ਕਰਵਾਏ ਜਾਣਗੇ।

Author : Malout Live