ਵਾਟਰ ਵਰਕਸ ਨਵੀਂ ਦਾਣਾ ਮੰਡੀ ਮਲੋਟ ਵਿਖੇ ਹੋਈ ਸੰਯੁਕਤ ਕਿਸਾਨ ਮੋਰਚਾ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ
ਅੱਜ ਸੰਯੁਕਤ ਕਿਸਾਨ ਮੋਰਚਾ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਰਾਜ ਕੁਮਾਰ ਫਰੰਗ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਨਵੀਂ ਦਾਣਾ ਮੰਡੀ ਮਲੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਮੰਗਾਂ ਸਿੰਘ ਭਲੇਰੀਆ ਸਾਬਕਾ ਪ੍ਰਧਾਨ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਈਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਸੁਰੇਸ਼ ਕੁਮਾਰ ਬਾਗੜੀ (ਗੱਟੂ) ਨੇ ਮੰਗ ਕੀਤੀ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਇਹ ਮਤਾ ਰੱਦ ਕੀਤਾ ਜਾਵੇ
ਮਲੋਟ (ਸ਼੍ਰੀ ਮੁਕਤਸ ਸਾਹਿਬ) : ਅੱਜ ਸੰਯੁਕਤ ਕਿਸਾਨ ਮੋਰਚਾ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਰਾਜ ਕੁਮਾਰ ਫਰੰਗ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਨਵੀਂ ਦਾਣਾ ਮੰਡੀ ਮਲੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਮੰਗਾਂ ਸਿੰਘ ਭਲੇਰੀਆ ਸਾਬਕਾ ਪ੍ਰਧਾਨ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਈਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਸੁਰੇਸ਼ ਕੁਮਾਰ ਬਾਗੜੀ (ਗੱਟੂ) ਨੇ ਮੰਗ ਕੀਤੀ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਇਹ ਮਤਾ ਰੱਦ ਕੀਤਾ ਜਾਵੇ
ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਕਿਸਾਨਾਂ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਲਾਗੂ ਕਰਨ ਐਮ.ਐੱਸ.ਪੀ ਤੇ ਫ਼ਸਲ ਖਰੀਦਣ ਦਾ ਗਾਰੰਟੀ ਕਾਨੂੰਨ ਬਣਾਉਣ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ 25% ਮਜ਼ਦੂਰੀ ਦੇ ਵਾਧੇ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਬਿਸੰਬਰ ਦਾਸ ਬਾਲਾਨਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਇਕਾਈ ਮਲੋਟ ਇਕਬਾਲ ਸਿੰਘ ਢਿੱਲੋਂ ਪ੍ਰਧਾਨ ਇਕਾਈ ਪਿੰਡ ਜੰਡਵਾਲਾ ਚੜ੍ਹਤ ਸਿੰਘ, ਹਰਦੀਪ ਸਿੰਘ ਢਿੱਲੋਂ, ਸੁਖਰਾਜ ਸਿੰਘ ਢਿੱਲੋਂ, ਬਲਵਾਨ, ਵਿਜੇ ਕੁਮਾਰ, ਰੋਸ਼ਨ ਲਾਲ ਰਾਜ ਕੁਮਾਰ, ਸੁਰਿੰਦਰ ਕੁਮਾਰ, ਪੱਪੂ ਕਸ਼ਮੀਰੀ ਲਾਲ ਬਾਗੜੀ, ਕਾਲਾ ਰਾਮ ਅਤੇ ਲਛਮਣ ਸਾਬਕਾ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਿਰ ਸਨ।
Author : Malout live