ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਣੇ ਦਰਜਨੋਂ ਆਪ 'ਚ ਸ਼ਾਮਿਲ

ਮਲੋਟ ਦੀ ਦਾਣਾ ਮੰਡੀ ਵਿਖੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਦੀਪ ਭਵਨੀਆ ਨੇ ਆਪਣੇ ਡੇਢ ਦਰਜਨ ਸਾਥੀਆਂ ਸਮੇਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਮਾਨ ਸਰਕਾਰ ਦੇ 3 ਸਾਲਾਂ ਦੇ ਕੰਮਾਂ ਦੀ ਸ਼ਲਾਂਘਾ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਸਨਮਾਨ ਕੀਤਾ ਗਿਆ।

ਮਲੋਟ : ਮਲੋਟ ਦੀ ਦਾਣਾ ਮੰਡੀ ਵਿਖੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਦੀਪ ਭਵਨੀਆ ਨੇ ਆਪਣੇ ਡੇਢ ਦਰਜਨ ਸਾਥੀਆਂ ਸਮੇਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਮਾਨ ਸਰਕਾਰ ਦੇ 3 ਸਾਲਾਂ ਦੇ ਕੰਮਾਂ ਦੀ ਸ਼ਲਾਂਘਾ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਸੰਦੀਪ ਕੁਮਾਰ, ਸੋਨੂ ਕੁਮਾਰ, ਸੰਨੀ ਕੁਮਾਰ, ਸੁਭਾਸ਼, ਆਕਾਸ਼ ਕੁਮਾਰ, ਅਨਿਲ ਖਟਕ, ਵਿਨੋਦ ਕੁਮਾਰ, ਸੋਨੂ ਭਵਨੀਆ, ਰੋਸ਼ਨ ਲਾਲ, ਸੂਰਜ ਕੁਮਾਰ, ਪ੍ਰਦੀਪ ਕੁਮਾਰ, ਸਾਜਨ ਕੁਮਾਰ, ਕੇਸ਼ਵ ਕੁਮਾਰ, ਕਮਲ ਕੁਮਾਰ, ਸੁਨੀਲ ਬਾਗੜੀ, ਕਸ਼ਮੀਰੀ ਲਾਲ, ਵਿਜੇ ਕੁਮਾਰ ਅਤੇ ਨਰੇਸ਼ ਕੁਮਾਰ ਆਪ 'ਚ ਸ਼ਾਮਿਲ ਹੋਏ।

ਪ੍ਰਧਾਨ ਭਵਨੀਆ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜਿਸ ਨੇ ਮਜ਼ਦੂਰ ਵਰਗ ਲਈ ਸੋਚਿਆ ਅਤੇ ਸਰਬਪੱਖੀ ਵਿਕਾਸ ਕੀਤਾ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਜ਼ਦੂਰ ਆਗੂਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦਾ ਸਮਾਜਿਕ ਤੇ ਆਰਥਿਕ ਪੱਧਰ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮੌਕੇ ਸ਼੍ਰੀ ਸਤਿਗੁਰਦੇਵ ਪੱਪੀ ਸਾਬਕਾ ਪ੍ਰਧਾਨ, ਸ਼੍ਰੀ ਅਰਸ਼ ਸੰਧੂ ਪੀ.ਏ, ਸ਼੍ਰੀ ਛਿੰਦਰਪਾਲ ਸਿੰਘ ਪੀ.ਏ, ਗਗਨ ਔਲਖ, ਹਰਮੇਲ ਸਿੰਘ ਐਮ.ਸੀ, ਜਸਦੇਵ ਸਿੰਘ ਸੰਧੂ ਐਮ.ਸੀ, ਹਰਦੇਵ ਸਿੰਘ, ਯਾਦਵਿੰਦਰ ਸੋਹਣਾ, ਪਰਮਜੀਤ ਗਿੱਲ, ਸੋਰਵ ਬਾਂਸਲ ਪ੍ਰਧਾਨ ਪੈਸਟੀਸਾਈਡ ਯੂਨੀਅਨ, ਗੁਰਪ੍ਰੀਤ ਵਿਰਦੀ, ਜਗਨ ਨਾਥ ਸ਼ਰਮਾ, ਲਵ ਬੱਤਰਾ, ਇੰਦਰਾਜ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਿਰ ਸਨ।

Author : Malout Live