ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਮਿਨਸਟ੍ਰੇਟਿਵ ਜੱਜ, ਸੈਸ਼ਨ ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤਾ ਨਿਰੀਖਣ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੰਸਪੈਕਟਿੰਗ ਜਸਟਿਸ ਮਿਸ. ਬੱਤਰਾ ਵੱਲੋਂ 01 ਫਰਵਰੀ 2025 ਤੋਂ 03 ਫਰਵਰੀ 2025 ਤੱਕ ਸ਼ੈਸ਼ਨ ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵਿਖੇ 01 ਫਰਵਰੀ 2025 ਨੂੰ ਸਬ-ਡਿਵੀਜ਼ਨ ਮਲੋਟ ਅਤੇ ਗਿੱਦੜਬਾਹਾ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਵੱਖ-ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੰਸਪੈਕਟਿੰਗ ਜਸਟਿਸ ਮਿਸ. ਬੱਤਰਾ ਵੱਲੋਂ 01 ਫਰਵਰੀ 2025 ਤੋਂ 03 ਫਰਵਰੀ 2025 ਤੱਕ ਸ਼ੈਸ਼ਨ ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵਿਖੇ 01 ਫਰਵਰੀ 2025 ਨੂੰ ਸਬ-ਡਿਵੀਜ਼ਨ ਮਲੋਟ ਅਤੇ ਗਿੱਦੜਬਾਹਾ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਵੱਖ-ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਬਾਰ ਪ੍ਰਧਾਨ ਵੱਲੋਂ ਸਮੇਤ ਵਕੀਲ ਸਹਿਬਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਲੋਟ ਬਾਰ ਵੱਲੋਂ ਆਪਣੇ ਚੈਂਬਰਾ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਵਾਇਆ ਗਿਆ।

02 ਫਰਵਰੀ 2025 ਨੂੰ ਮਾਨਯੋਗ ਇੰਸਪੈਕਟਿੰਗ ਜੱਜ ਸਾਹਿਬ ਵੱਲੋਂ ਜਿਲ੍ਹਾ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਜਲਦ ਹੀ ਉਹਨਾਂ ਦਾ ਨਿਪਟਾਰਾ ਕਰਨ ਦਾ ਆਸ਼ਵਾਸਨ ਦਿੱਤਾ ਗਿਆ। 03 ਫਰਵਰੀ 2025 ਨੂੰ ਜਿਲ੍ਹਾ ਕਚਿਹਰੀ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਵੱਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਨਵੇਂ ਬਣਾਏ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਆਪਣੇ ਭਾਸ਼ਣ ਰਾਹੀਂ ਸੈਂਟਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਮਾਨਯੋਗ ਜਸਟਿਸ ਵੱਲੋਂ ਚੀਫ ਡਿਫੈਂਸ ਕੌਂਸਲ ਦੇ ਦਫ਼ਤਰ, ਪਰਮਾਨੈਂਟ ਲੋਕ ਅਦਾਲਤ, ਮੀਡੀਏਸ਼ਨ ਸੈਂਟਰ ਅਤੇ ਫਰੰਟ ਆਫਿਸ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਾਨੂੰਨੀ ਸਹਾਇਤਾ ਸਕੀਮਾਂ ਉੱਪਰ ਤਸੱਲੀ ਪ੍ਰਗਟ ਕੀਤੀ।

Author : Malout Live