ਮਲੋਟ ਦੇ ਵਾਰਡ ਨੰਬਰ 26 ਵਿੱਚ ਇੱਕ ਗਰੀਬ ਘਰ ਦੀ ਡਿੱਗੀ ਛੱਤ, ਕੁੱਝ ਦਿਨ ਪਹਿਲਾਂ ਹੀ ਜਵਾਨ ਪੁੱਤ ਦੀ ਹੋਈ ਸੀ ਮੌਤ, ਪਰਿਵਾਰ ਨੇ ਮੱਦਦ ਦੀ ਕੀਤੀ ਅਪੀਲ
ਮਲੋਟ ਦੇ ਵਾਰਡ ਨੰਬਰ 26 (ਹਰਜਿੰਦਰ ਨਗਰ) ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬਾਰਿਸ਼ ਪੈਣ ਕਰਕੇ ਉਨ੍ਹਾਂ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਰਸੋਈ ਦੀ ਛੱਤ ਡਿੱਗੀ ਸੀ ਅਤੇ ਹੁਣ ਮੀਂਹ ਕਰਕੇ ਦੂਸਰੇ ਕਮਰੇ ਦੀ ਵੀ ਛੱਤ ਡਿੱਗ ਗਈ।
ਮਲੋਟ : ਮਲੋਟ ਦੇ ਵਾਰਡ ਨੰਬਰ 26 (ਹਰਜਿੰਦਰ ਨਗਰ) ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬਾਰਿਸ਼ ਪੈਣ ਕਰਕੇ ਉਨ੍ਹਾਂ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਰਸੋਈ ਦੀ ਛੱਤ ਡਿੱਗੀ ਸੀ ਅਤੇ ਹੁਣ ਮੀਂਹ ਕਰਕੇ ਦੂਸਰੇ ਕਮਰੇ ਦੀ ਵੀ ਛੱਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਸੀ। ਹੁਣ ਛੱਤ ਡਿੱਗਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਇਹ ਮੁਸੀਬਤ ਆ ਗਈ ਹੈ। ਉਨ੍ਹਾਂ ਕਿਹਾ ਕਿ ਪਿੱਛੇ ਵਾਲੇ ਕਮਰੇ ਵੀ ਇਕ ਕਮਜੋਰ ਸਪੋਟ ਤੇ ਖੜੇ ਹਨ ਅਤੇ ਉਹ ਵੀ ਡਿੱਗ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਜਦੂਰੀ ਕਰਨ ਕਰਕੇ ਉਨ੍ਹਾਂ ਦੇ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਉਨ੍ਹਾਂ ਸਰਕਾਰ ਅੱਗੇ ਵੀ ਬੇਨਤੀ ਕੀਤੀ ਕਿ ਉਨ੍ਹਾਂ ਦੀ ਸਾਰ ਲਈ ਜਾਵੇ ਅਤੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਮੌਕੇ ਤੇ ਪਹੁੰਚੇ ਮੌਜੂਦਾ ਐਮ.ਸੀ ਵਾਰਡ ਨੰਬਰ 26 ਰਮਨ ਕੁਮਾਰ ਨੇ ਕਿਹਾ ਕਿ ਉਹ ਵੀ ਪਰਿਵਾਰ ਦੇ ਨਾਲ ਖੜੇ ਹਨ ਅਤੇ ਉਹ ਸਰਕਾਰ ਅੱਗੇ ਵੀ ਅਪੀਲ ਕਰਦੇ ਹਨ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।
Author : Malout Live



