ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਵਿੱਚ 100 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਸ. ਹਰਪ੍ਰੀਤ ਸਿੰਘ ਕੋਟਭਾਈ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਹਲਕਾ ਮਲੋਟ ਦੀ ਅਗਵਾਈ ਵਿੱਚ ਸ਼੍ਰੀ ਅਸ਼ੋਕ ਬਜਾਜ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੇਰਨਾ ਸਦਕਾ ਮਲੋਟ ਸ਼ਹਿਰ ਦੇ 100 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।

ਮਲੋਟ : ਸ. ਹਰਪ੍ਰੀਤ ਸਿੰਘ ਕੋਟਭਾਈ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਹਲਕਾ ਮਲੋਟ ਦੀ ਅਗਵਾਈ ਵਿੱਚ ਸ਼੍ਰੀ ਅਸ਼ੋਕ ਬਜਾਜ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੇਰਨਾ ਸਦਕਾ ਮਲੋਟ ਸ਼ਹਿਰ ਦੇ 100 ਦੇ ਕਰੀਬ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੋਂ ਪ੍ਰੇਸ਼ਾਨ ਹੋਏ ਪਏ ਹਨ ਅਤੇ ਬੁਨਿਆਦੀ ਸਹੂਲਤਾਂ ਦੇਣ ਵਿੱਚ ਵੀ ਨਾਕਾਮ ਸਾਬਿਤ ਹੋਈ ਹੈ। ਉਹਨਾਂ ਨੂੰ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਪੰਜਾਬ ਦੇ ਹਾਲਾਤਾਂ ਵਿੱਚ ਸੁਧਾਰ ਹੋਵੇਗਾ ਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਚੜ੍ਹੇਗਾ।

ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵਿੱਚ ਕਰਨ ਖ਼ਟਕ ਪ੍ਰਧਾਨ ਮਜ਼ਦੂਰ ਯੂਨੀਅਨ ਅਨਾਜ਼ ਮੰਡੀ ਮਲੋਟ, ਲਛਮਣ ਪ੍ਰਧਾਨ ਸਾਬਕਾ ਪ੍ਰਧਾਨ, ਰਾਜ ਕੁਮਾਰ ਸੋਲੰਕੀ ਸਾਬਕਾ ਪ੍ਰਧਾਨ, ਓਮ ਪ੍ਰਕਾਸ਼ ਭਸੌੜ, ਪ੍ਰੇਮ ਕੁਮਾਰ ਨਾਗਰ, ਰਾਜ ਕੁਮਾਰ ਬਾਗੜੀ, ਸੱਤਪਾਲ ਖਟਕ, ਇੰਦਰਾਜ਼ ਖਟਕ, ਨੱਥੂ ਲਾਲ ਕਾਇਤ, ਵਿਜੈ ਕੁਮਾਰ ਤੁਰਕੀਆ, ਬੰਟੀ ਨਿੰਨਾਨਿਆ, ਟੋਨੀ ਖਟਕ, ਮੰਗਤ ਰਾਮ, ਵਿੱਕੀ ਸਿਵਾਨ, ਵਿਨੋਦ ਸਿਵਾਨ, ਬੰਟੀ ਸਿਵਾਨ, ਰਾਮੇਸ਼ ਬਾਗੜੀ, ਡੱਬੂ ਸਾਊਂਡ ਵਾਲਾ, ਬੀਰੀ, ਨੱਥੂ ਬਾਗੜੀ, ਭੈਰੋਂ ਨਾਥ, ਸੰਜੈ, ਅਜੈ ਖਟਕ, ਸਤੀਸ਼ ਕੁਮਾਰ, ਬਿੱਲੂ ਖਟਕ, ਕ੍ਰਿਸ਼ਨ ਲਾਲ ਕਨੂੰ, ਪਵਨ ਕੁਮਾਰ, ਸਾਹਿਲ ਕੁਮਾਰ, ਬਿੰਦੂ, ਦਰਸ਼ਨ ਸਿੰਘ, ਅੰਗਰੇਜ਼ ਸਿੰਘ, ਦਮੀ ਤੁਰਕੀਆ, ਸੰਜੈ ਬੁਮਰਾ, ਰਾਜ ਕੁਮਾਰ ਫ਼ੜ ਪ੍ਰਧਾਨ, ਸੰਨੀ ਖਟਕ, ਸਿਕੰਦਰ ਇੰਦੌਰਾ, ਪ੍ਰਵੀਨ ਕਾਇਤ, ਅਜੈ ਕੁਮਾਰ ਪ੍ਰਧਾਨ, ਗੋਰੂ, ਟੁਕਿਆ, ਬੁੱਧ ਰਾਮ, ਸੋਨੂੰ ਬਾਗੜੀ, ਸੰਜੂ ਲਡਵਾਲ ਸਾਹਿਲ ਸ਼ਰਮਾ, ਹਨੂੰਮਾਨ ਸ਼ਰਮਾ ਆਦਿ ਸ਼ਾਮਿਲ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ. ਬਸੰਤ ਸਿੰਘ ਕੰਗ, ਸ. ਸਰੋਜ ਸਿੰਘ ਪ੍ਰਧਾਨ, ਸ਼੍ਰੀ ਅਸ਼ੋਕ ਬਜਾਜ ਪ੍ਰਧਾਨ, ਸ਼੍ਰੀ ਰਾਜ ਰੱਸੇਵੱਟ, ਸ. ਕੁਲਵਿੰਦਰ ਸਿੰਘ ਪੂਨੀਆਂ, ਟੋਨੀ ਗਰਗ, ਪਰਮਿੰਦਰ ਸਿੰਘ ਪੰਮਾ ਬਰਾੜ, ਪਿੰਦਰ ਕੰਗ, ਛਬੀਲ ਸਿੰਘ, ਮੋਤੀ ਰਾਮ, ਟੈਣੀ, ਅਸ਼ੋਕ ਖੁੰਗਰ, ਸੁਨੀਲ ਕਾਯਤ, ਕੁੰਦਨ ਲਾਲ ਡਾਬਲਾ, ਗੁਰਬਿੰਦਰ ਸਿੰਘ ਫੂਲੇਵਾਲਾ, ਜਗਮੀਤ ਸਿੰਘ ਨਾਨਕਪੁਰਾ, ਪ੍ਰਿਤਪਾਲ ਸਿੰਘ ਮਾਨ, ਪ੍ਰੇਮੀ ਨਾਗਪਾਲ ਆਦਿ ਹਾਜ਼ਿਰ ਸਨ।

Author : Malout Live