ਪੰਨੀ ਵਾਲਾ ਫੱਤਾ ਪੁਲਿਸ ਚੌਂਕੀ ਨੂੰ ਮਿਲੀ ਵੱਡੀ ਸਫਲਤਾ, 50 ਟਰਾਂਸਫਾਰਮਰਾਂ ਦੇ ਚੋਰ ਕੀਤੇ ਗ੍ਰਿਫਤਾਰ

ਪਿੰਡ ਪੰਨੀਵਾਲਾ ਫੱਤਾ ਦੀ ਪੁਲਿਸ ਚੌਂਕੀ ਦੇ ਇੰਚਾਰਜ ਸ਼੍ਰੀ ਵੇਦ ਪ੍ਰਕਾਸ਼ ਅਤੇ ਪੂਰੀ ਟੀਮ ਨੇ ਬੜੀ ਮਿਹਨਤ ਨਾਲ ਟਰਾਂਸਫਾਰਮਰ ਚੋਰਾਂ ਨੂੰ ਫੜ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਸੱਤ ਚੋਰਾਂ ਤੇ ਪਰਚਾ ਦਰਜ ਕਰਕੇ, ਚਾਰ ਚੋਰਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ, ਸ. ਹਰਬੰਸ ਸਿੰਘ ਡੀ.ਐੱਸ.ਪੀ ਲੰਬੀ ਦੀ ਨਿਰਦੇਸ਼ਾਂ ਹੇਠ, ਮੈਡਮ ਹਰਪ੍ਰੀਤ ਕੌਰ ਐੱਸ.ਐਚ.ਓ ਕਬਰਵਾਲਾ ਦੇ ਸਖਤ ਨਿਰਦੇਸ਼ਾਂ ਤੇ ਪਿੰਡ ਪੰਨੀਵਾਲਾ ਫੱਤਾ ਦੀ ਪੁਲਿਸ ਚੌਂਕੀ ਦੇ ਇੰਚਾਰਜ ਸ਼੍ਰੀ ਵੇਦ ਪ੍ਰਕਾਸ਼ ਅਤੇ ਪੂਰੀ ਟੀਮ ਨੇ ਬੜੀ ਮਿਹਨਤ ਨਾਲ ਟਰਾਂਸਫਾਰਮਰ ਚੋਰਾਂ ਨੂੰ ਫੜ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਸੱਤ ਚੋਰਾਂ ਤੇ ਪਰਚਾ ਦਰਜ ਕਰਕੇ, ਚਾਰ ਚੋਰਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ। ਅਜੇ ਸਿੰਘ ਪੁੱਤਰ ਜਗਸੀਰ ਸਿੰਘ ਪਿੰਡ ਸੈਣੀਆ ਫਾਜ਼ਿਲਕਾ, ਹਰਵਿੰਦਰ ਸਿੰਘ ਪੁੱਤਰ ਲਾਲ ਸਿੰਘ ਟਾਹਲੀ ਵਾਲਾ ਜੱਟਾ ਫਾਜ਼ਿਲਕਾ, ਅਮਨਪ੍ਰੀਤ ਉਰਫ ਅਮਨ ਪੁੱਤਰ ਜਸਵਿੰਦਰ ਸਿੰਘ ਪਿੰਡ ਸੈਣੀਆ ਫ਼ਾਜ਼ਿਲਕਾ, ਰਮਣਦੀਪ ਸਿੰਘ ਉਰਫ ਨਿੱਕਾ ਪੁੱਤਰ ਇਕਬਾਲ ਸਿੰਘ ਟਾਹਲੀ ਵਾਲਾ ਜੱਟਾ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦਾ ਰਿਮਾਂਡ ਲੈ ਕੇ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ।

ਫਰਾਰ ਹੋਣ ਵਾਲਿਆਂ ਵਿੱਚ ਕਰਨ ਪੁੱਤਰ ਜਗਸੀਰ ਸਿੰਘ ਪਿੰਡ ਸੈਣੀਆਂ ਫਾਜ਼ਿਲਕਾ, ਜੋਬਨ ਸਿੰਘ ਪੁੱਤਰ ਨੈਬ ਸਿੰਘ ਸੈਣੀਆਂ ਫਾਜ਼ਿਲਕਾ, ਰਾਹੁਲ ਕਬਾੜੀਆ ਅਰਨੀਵਾਲਾ ਸ਼ੇਖ ਸੁਭਾਨ, ਸ਼ਾਮਿਲ ਹਨ। ਪੁੱਛ ਗਿੱਛ ਦੌਰਾਨ ਇਹਨਾਂ ਦੱਸਿਆ ਕਿ ਤਕਰੀਬਨ 50 ਟਰਾਂਸਫਾਰਮਰ ਚੋਰੀ ਕਰ ਚੁੱਕੇ ਹਾਂ ਅਤੇ ਕਬਾੜੀਏ ਨੂੰ ਵੇਚ ਚੁੱਕੇ ਹਾਂ। ਉਹਨਾਂ ਇਹ ਵੀ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਏਰੀਏ ਵਿੱਚੋਂ ਉਹਨਾਂ ਨੇ ਟਰਾਂਸਫਾਰਮਰ ਚੋਰੀ ਕੀਤੇ ਹਨ। ਮੈਡਮ ਹਰਪ੍ਰੀਤ ਕੌਰ ਐੱਸ.ਐਚ.ਓ ਕਬਰਵਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਬਹੁਤ ਹੀ ਜਿਆਦਾ ਟਰਾਂਸਫਾਰਮਰ ਚੋਰੀ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਹੁਣ ਇੱਕ ਵੱਡਾ ਗਿਰੋਹ ਕਾਬੂ ਆਉਣ ਤੇ ਪਿੰਡਾਂ ਦੇ ਲੋਕ ਸੁੱਖ ਦਾ ਸਾਹ ਲੈਣਗੇ। ਹਰ ਪਾਸੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਹੋ ਰਹੀ ਹੈ।

Author : Malout Live