ਦੁਰਗਾ ਆਸ਼ਟਮੀ ਮੌਕੇ ਮਲੋਟ ਵਿਖੇ ਪੂਰੀ ਸ਼ਰਧਾ ਨਾਲ ਕੀਤਾ ਗਿਆ ਕੰਜਕ ਪੂਜਨ

ਨਵਰਾਤਰਿਆਂ ਦੀ ਸਮਾਪਤੀ ਤੇ ਦੁਰਗਾ ਆਸ਼ਟਮੀ ਮੌਕੇ ਮਲੋਟ ਵਿਖੇ ਲੋਕਾਂ ਨੇ ਆਪਣੇ-ਆਪਣੇ ਘਰਾਂ ਵਿੱਚ ਜੋਤ ਕਰਕੇ ਅਤੇ ਬੜੀ ਸ਼ਰਧਾ ਨਾਲ ਮਾਤਾ ਨੂੰ ਭੋਗ ਲਗਾ ਕੇ ਆਰਤੀ ਕੀਤੀ ਗਈ।

ਮਲੋਟ : ਨਵਰਾਤਰਿਆਂ ਦੀ ਸਮਾਪਤੀ ਤੇ ਦੁਰਗਾ ਆਸ਼ਟਮੀ ਮੌਕੇ ਮਲੋਟ ਵਿਖੇ ਲੋਕਾਂ ਨੇ ਆਪਣੇ-ਆਪਣੇ ਘਰਾਂ ਵਿੱਚ ਜੋਤ ਕਰਕੇ ਅਤੇ ਬੜੀ ਸ਼ਰਧਾ ਨਾਲ ਮਾਤਾ ਨੂੰ ਭੋਗ ਲਗਾ ਕੇ ਆਰਤੀ ਕੀਤੀ ਗਈ।

ਇਸ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਘਰਾਂ ਵਿੱਚ ਕੰਜਕਾਂ ਨੂੰ ਬੁਲਾ ਕੇ ਪੂਰੀ ਸ਼ਰਧਾ ਨਾਲ ਕੰਜਕਾਂ ਦੀ ਪੂਜਾ ਕੀਤੀ ਗਈ। ਸ਼ਰਧਾਲੂਆਂ ਨੇ ਕੰਜਕ ਪੂਜਨ ਕਰਨ ਮਗਰੋਂ ਨਰਾਤਿਆਂ ਦੇ ਸ਼ੁੱਭ ਆਰੰਭ ਤੋਂ ਚੱਲੇ ਆ ਰਹੇ ਵਰਤ ਖੋਲੇ ਅਤੇ ਧਾਰਮਿਕ ਰਸਮਾਂ ਅਨੁਸਾਰ ਪੂਜਨ ਕਰਕੇ ਇਹਨਾਂ ਛੋਟੀ-ਛੋਟੀ ਕੰਜਕਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਦੌਰਾਨ ਕੰਜਕਾਂ ਨੂੰ ਪੂੜੀਆਂ, ਛੋਲਿਆਂ ਅਤੇ ਕੜਾਹ ਪ੍ਰਸ਼ਾਦ ਦਾ ਭੋਗ ਲਗਵਾਉਣ ਤੋਂ ਬਾਅਦ ਸ਼ਰਧਾ ਅਤੇ ਵਿੱਤ ਅਨੁਸਾਰ ਤੋਹਫੇ ਵੀ ਦਿੱਤੇ ਗਏ।

Author : Malout Live