ਡੀ.ਏ.ਵੀ ਕਾਲਜ ਮਲੋਟ ਵਿਖੇ ‘ਪ੍ਰਤਿਭਾ ਦੀ ਖੋਜ’ ਮੁਕਾਬਲੇ ਦਾ ਕੀਤਾ ਗਿਆ ਆਯੋਜਨ
ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਯੋਗ ਅਗਵਾਈ ਅਧੀਨ ਯੂਥ ਵੈਲਫੇਅਰ ਅਤੇ ਈ. ਐੱਮ. ਏ. ਵਿਭਾਗ ਵੱਲੋਂ ‘ਪ੍ਰਤਿਭਾ ਦੀ ਖੋਜ’ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਅਤੇ ਸੱਭਿਅਤਾਵਾਂ ਦੇ ਗੀਤ, ਗਜ਼ਲ, ਰਵਾਇਤੀ ਗੀਤ, ਕਲੀ, ਲੋਕ ਗੀਤਾਂ ਅਤੇ ਕਲਾਸੀਕਲ ਸੰਗੀਤ ਦੀਆਂ ਅਲੱਗ-ਅਲੱਗ ਵੰਨਗੀਆਂ ਨੂੰ ਪੇਸ਼ ਕੀਤਾ ਗਿਆ।
ਵਿਦਿਆਰਥੀਆਂ ਨੇ ਸਕਿੱਟ ਰਾਹੀਂ ਆਧੁਨਿਕ ਸਮਾਜ ਦੀ ਤਸਵੀਰ ਨੂੰ ਹਾਸ ਵਿਅੰਗ ਰਾਹੀਂ ਪੇਸ਼ ਕੀਤੇ। ਇਸ ਸਮਾਗਮ ਵਿੱਚ ਸੰਗੀਤ ਵਿਭਾਗ ਦੇ ਪੰਜਾਬ ਲੋਕ ਨਾਚ ‘ਭੰਗੜੇ’ ਦੀ ਅਹਿਮ ਭੂਮਿਕਾ ਰਹੀ। ਇਸ ਦੌਰਾਨ ਸਮਾਗਮ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਤਜਿੰਦਰ ਕੌਰ ਅਤੇ ਡਾ. ਮੁਕਤਾ ਮੁਟਨੇਜਾ ਨੇ ਬਾਖੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। Author: Malout Live