ਅਪਾਹਿਜ (ਅੰਗਹੀਣ) ਵਿਅਕਤੀਆਂ ਲਈ ਕੱਲ੍ਹ ਸਿਵਲ ਹਸਪਤਾਲ ਪਿੰਡ ਲੰਬੀ ਵਿਖੇ ਲਗਾਇਆ ਜਾਵੇਗਾ ਅਲਿਮਕੋ ਕੈਂਪ
ਮਲੋਟ (ਲੰਬੀ): ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਪਾਹਿਜ (ਅੰਗਹੀਣ) ਵਿਅਕਤੀਆਂ ਲਈ ਹਲਕਾ ਪੱਧਰੀ ਅਲਿਮਕੋ ਕੈਂਪ 21 ਅਕਤੂਬਰ 2022, ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 03:00 ਵਜੇ ਗੁਰਮੀਤ ਸਿੰਘ ਖੁੱਡੀਆਂ (MLA ਹਲਕਾ ਲੰਬੀ) ਦੀ ਅਗਵਾਈ ਵਿੱਚ ਸਿਵਲ ਹਸਪਤਾਲ, ਪਿੰਡ ਲੰਬੀ ਵਿਖੇ ਲਗਾਇਆ ਜਾ ਰਿਹਾ ਹੈ। ਅੰਗਹੀਣ ਵਿਅਕਤੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਨਾਵਟੀ ਅੰਗ ਮੁਫ਼ਤ ਮੁਹੱਈਆ ਕਰਵਾਉਣ ਸੰਬੰਧੀ ਅਲਿਮਕੋ ਵੱਲੋਂ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਜਿਹੜੇ ਅੰਗਹੀਣ ਵਿਅਕਤੀਆਂ ਨੂੰ ਬਨਾਵਟੀ ਅੰਗਾਂ ਦੀ ਜ਼ਰੂਰਤ ਹੋਵੇਗੀ ਉਹਨਾਂ ਦੀ ਅਸੈਸਮੈਂਟ ਕੀਤੀ ਜਾਵੇਗੀ। ਅੰਗਹੀਣ ਵਿਅਕਤੀ ਆਪਣੇ ਨੇੜੇ ਦੇ ਜਨ ਸੇਵਾ ਕੇਂਦਰ ਵਿੱਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕੈਂਪ ਤੋਂ ਪਹਿਲਾਂ ਕਰਵਾ ਲੈਣ ਅਤੇ ਜਿਹੜੇ ਵਿਅਕਤੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਦੀ ਰਜਿਸਟ੍ਰੇਸ਼ਨ ਕੈਂਪ ਵਿੱਚ ਮੌਕੇ ਤੇ ਵੀ ਕੀਤੀ ਜਾਵੇਗੀ। ਅੰਗਹੀਣ ਵਿਅਕਤੀਆਂ ਲਈ ਜ਼ਰੂਰੀ ਦਸਤਾਵੇਜ਼ ਆਧਾਰ ਕਾਰਡ, ਡਿਸਏਬਿਲਟੀ ਸਰਟੀਫਿਕੇਟ, 2,70,000/- ਰੁਪਏ ਤੋਂ ਘੱਟ ਦਾ ਸਲਾਨਾ ਸਰਟੀਫਿਕੇਟ (22500/- ਰੁਪਏ ਪ੍ਰਤੀ ਮਹੀਨਾ, ਇਨਕਮ ਸਰਟੀਫਿਕੇਟ (ਸਰਪੰਚ/ਨੰਬਰਦਾਰ ਤੋਂ ਤਸਦੀਕਸ਼ੁਦਾ), 3 ਪਾਸਪੋਰਟ ਸਾਈਜ਼ ਫੋਟੋ, ਜੇਕਰ ਕਿਸੇ ਕੋਲ ਇਨਕਮ ਸਰਟੀਫਿਕੇਟ ਨਹੀਂ ਹੈ ਤਾਂ ਇਸ ਕੈਂਪ ਵਿੱਚ ਸਰਟੀਫਿਕੇਟ ਬਣਾਇਆ ਜਾਵੇਗਾ। Author: Malout Live