ਡਾ: ਆਰ.ਕੇ. ਉੱਪਲ ਨੂੰ ਕੀਤਾ ਜਾਵੇਗਾ ਬੈਸਟ ਰਿਸਰਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ
ਮਲੋਟ :- ਡੀ.ਏ.ਵੀ.ਕਾਲਜ ਮਲੋਟ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ: ਆਰ.ਕੇ. ਉੱਪਲ ਨੂੰ ਕਾਮਰਾਜ ਇੰਸਟੀਚਿਊਟ ਆਫ਼ ਐਜੂਕੇਸ਼ਨ ਐਾਡ ਰਿਸਰਚ 2020 ਤਾਮਿਲਨਾਡੂ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਡਾ: ਉੱਪਲ ਨੂੰ ਇਸ ਸੰਸਥਾ ਦੁਆਰਾ ਸਰਟੀਫਿਕੇਟ ਐਕਸੀਲੈਂਸ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ: ਉੱਪਲ ਨੇ ਅਰਥ ਸ਼ਾਸਤਰ ਦੇ ਖੇਤਰ ਵਿਚ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਅਨੇਕਾਂ ਖੋਜ ਭਰਪੂਰ ਪੁਸਤਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖੋਜ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ।
ਇੰਨ੍ਹਾਂ ਖੋਜ ਪੇਪਰਾਂ ਦਾ ਜਿੱਥੇ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ ਉਸਦੇ ਨਾਲ-ਨਾਲ ਬਹੁਤ ਸਾਰੀਆਂ ਸੰਸਥਾਵਾਂ ਅਤੇ ਖਾਸ ਤੌਰ 'ਤੇ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਬਹੁਤ ਲਾਭ ਹੋਇਆ ਹੈ। ਸ਼ਾਨਦਾਰ ਪੇਪਰਾਂ ਲਈ ਡਾ: ਉੱਪਲ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ ਅਤੇ ਵਰਲਡ ਬੁੱਕ ਆਫ਼ ਰਿਕਾਰਡ ਵਿਚ ਵੀ ਸ਼ਾਮਿਲ ਹੋ ਚੁੱਕਿਆ ਹੈ। ਇੰਨ੍ਹਾਂ ਖੋਜ-ਪੇਪਰਾਂ ਦਾ ਮੁੱਖ ਮੰਤਵ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਪਿ੍ੰਸੀਪਲ ਡਾ: ਏਕਤਾ ਖੋਸਲਾ ਨੇ ਡਾ: ਉੱਪਲ ਨੂੰ ਵਧਾਈ ਦਿੱਤੀ ਅਤੇ ਕਿਹਾ ਇਸ ਸ਼ਾਨਦਾਰ ਪ੍ਰਾਪਤੀ ਨਾਲ ਜਿੱਥੇ ਕਾਲਜ ਦਾ ਨਾਂਅ ਰੋਸ਼ਨ ਹੋਇਆ ਹੈ ਉਸਦੇ ਨਾਲ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ।