ਸਾਬਕਾ ਫੌਜੀ ਨੇ ਸੈਲਫੀ ਕੰਟੈਸਟ ਜਿੱਤ ਤੇ ਨੌਜਵਾਨਾਂ ਨੂੰ ਦਿੱਤਾ ਨਵਾਂ ਸੰਦੇਸ਼
ਮਲੋਟ, (ਆਰਤੀ ਕਮਲ) : ਮਲੋਟ ਦੇ ਜੰਮਪਲ ਭਾਰਤੀ ਹਵਾਈ ਸੈਨਾ ਵਿਚੋਂ ਸੇਵਾ ਮੁਕਤ ਹੋਏ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦਿਵਾਲੀ ਪਿਕ ਦੇ ਵਿਸ਼ੇ ਹੇਠ ਹੋਏ ਨੌਵੇਂ ਮੁਕਾਬਲੇ ਮੇਲ ਵਿਚ ਪਹਿਲਾ ਸਥਾਨ ਹਾਸਲ ਕਰਕੇ ਨੌਜਵਾਨਾਂ ਲਈ ਨਵਾਂ ਸੰਦੇਸ਼ ਦਿੱਤਾ ਹੈ । ਇਸੇ ਕੰਟੇਸਨ ਵਿਚ ਫੀਮੇਲ ਵਿਚੋਂ ਮਲੋਟ ਦੀ ਹੀ ਨੌਜਵਾਨ ਰਜਨੀ ਰੇਵੜੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ । ਜਿਕਰਯੋਗ ਹੈ ਕਿ ਮਲੋਟ ਦੇ ਉਘੇ ਸਮਾਜਸੇਵੀ ਚਰਨਜੀਤ ਖੁਰਾਣਾ ਅਤੇ ਉਹਨਾਂ ਦੇ ਸਪੁੱਤਰ ਪੰਜਾਬੀ ਫਿਲਮ ਕਲਾਕਾਰ ਅੰਕੁਸ਼ ਖੁਰਾਣਾ ਵੱਲੋਂ ਸੈਲਫੀ ਗਰੁੱਪ ਆਫ ਮਲੋਟ ਦਾ ਪੇਜ ਸ਼ੁਰੂ ਕਰਕੇ ਇਹ ਆਨਲਾਈਨ ਬਿਲਕੁਲ ਪਾਰਦਰਸ਼ੀ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿਚ ਜਿਥੇ ਨੌਜਵਾਨ ਲੜਕੇ ਲੜਕੀਆਂ ਬੜੇ ਹੀ ਉਤਸ਼ਾਹ ਨਾਲ ਭਾਗ ਲੈਂਦੇ ਹਨ ਉਥੇ ਹੀ ਕਰੀਬ 50 ਸਾਲਾ ਉਮਰ ਵਾਲੇ ਇਸ ਸਾਬਕਾ ਫੌਜੀ ਨੇ ਵੀ ਆਪਣੀ ਪਿਕ ਪਾਈ ।ਵਰੰਟ ਅਫਸਰ ਹਰਪ੍ਰੀਤ ਸਿੰਘ ਜੋ ਕਿ ਹੁਣ ਪੰਜਾਬ ਸਰਕਾਰ ਦੇ ਅਦਾਰੇ ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਵਿਚ ਬਤੌਰ ਤਹਿਸੀਲ ਮਲੋਟ ਇੰਚਾਰਜ ਸੇਵਾਵਾਂ ਦੇ ਰਹੇ ਹਨ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਅੱਗੇ ਹੋ ਕੇ ਕੰਮ ਕਰਦੇ ਹਨ । ਖੁਰਾਣਾ ਨਿਵਾਸ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਆਰਟੀਆਈ ਅਤੇ ਹਿਊਮਨ ਰਾਈਟਸ ਦੇ ਚੇਅਰਮੈਨ ਜੋਨੀ ਸੋਨੀ ਵੱਲੋਂ ਲਾਈਵ ਸ਼ੋ ਦੌਰਾਨ ਜੇਤਆਂ ਨੂੰ ਟਰਾਫੀ ਦਿੱਤੀ ਗਈ । ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਨੁੱਖ ਦੇ ਸ਼ੌਂਕ ਹਮੇਸ਼ਾਂ ਜਿੰਦਾ ਰਹਿਣਾ ਚਾਹੀਦੇ ਹਨ ਫਿਰ ਉਮਰ ਕੋਈ ਮੈਟਰ ਨਹੀ ਕਰਦੀ । ਉਹਨਾਂ ਕਿਹਾ ਕਿ ਕੋਈ ਵੀ ਮਨੁੱਖ ਆਪਣੇ ਵਿਚਾਰਾਂ ਜਿੰਨਾ ਹੀ ਜਵਾਨ ਹੁੰਦਾ ਹੈ । ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਹਰ ਛੋਟੀ ਮੋਟੀ ਗੱਲ ਤੇ ਦੁੱਖ ਭਰੇ ਸਟੇਟਸ ਪਾਉਣ ਨਾਲੋ ਇਹਨਾਂ ਤਕਲੀਫਾਂ ਨੂੰ ਚੈਲੰਜ ਵਾਂਗ ਸਵੀਕਾਰੋ ਤੇ ਹਰ ਹਾਲਤ ਹਮੇਸ਼ਾਂ ਖੁਸ਼ ਰਹਿਣਾ ਸਿਖੋ । ਇਸ ਮੌਕੇ ਮੈਡਮ ਰਜਨੀ ਰੇਵੜੀ ਵੱਲੋਂ ਵੀ ਖੁਰਾਣਾ ਪਰਿਵਾਰ ਅਤੇ ਸੈਲਫੀ ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।