ਡੀ.ਏ.ਵੀ ਕਾਲਜ ਮਲੋਟ ਵਿਖੇ ਡਾ. ਅਰੁਣ ਕਾਲੜਾ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਦਾ ਆਯੋਜਨ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਡਾ. ਅਰੁਣ ਕਾਲੜਾ ਮੁਖੀ ਪੰਜਾਬੀ ਵਿਭਾਗ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰਿਟਾਇਰਮੈਂਟ ਇੱਕ ਅਜਿਹਾ ਮੌਕਾ ਹੈ, ਜਦੋਂ ਮਨ ਵਿੱਚ ਰਲੀਆਂ-ਮਿਲੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਇਨਸਾਨ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਦਾ ਹੈ। ਇਸ ਸਮਾਗਮ ਦੀ ਸ਼ੁਰੂਆਤ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਅਤੇ ਹੋਰ ਪ੍ਰੋਫੈਸਰ ਸਾਹਿਬਾਨਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੀ ਪਰੰਪਰਾ ਅਨੁਸਾਰ ਡੀ.ਏ.ਵੀ. ਗਾਨ ਦੇ ਉਚਾਰਨ ਤੋਂ ਬਾਅਦ ਵੱਖ-ਵੱਖ ਪ੍ਰਵਕਤਾਵਾਂ ਨੇ ਡਾ. ਅਰੁਣ ਕਾਲੜਾ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਰੱਖੇ। ਜਿਨ੍ਹਾਂ ਵਿੱਚ ਡਾ. ਪੀ.ਐੱਸ. ਢੀਂਗਰਾ, ਪ੍ਰੋ. ਇੰਦਰਪਾਲ ਸਿੰਘ ਭੁੱਲਰ, ਡਾ. ਨਰਿੰਦਰ ਸ਼ਰਮਾ, ਸ਼੍ਰੀ ਸੁਦੇਸ਼ ਗਰੋਵਰ, ਡਾ. ਬ੍ਰਹਮਵੇਦ ਸ਼ਰਮਾ, ਡਾ. ਸੁਮਨ, ਬੇਟੀ ਸਰਗਮ ਅਤੇ ਡਾ. ਸ਼ਸ਼ੀ ਕਾਲੜਾ ਸ਼ਾਮਿਲ ਸਨ। ਕਾਲਜ ਦੇ ਸਟਾਫ਼ ਵੱਲੋਂ ਡਾ. ਅਰੁਣ ਕਾਲੜਾ ਅਤੇ ਉਹਨਾਂ ਦੀ ਸੁਪਤਨੀ ਡਾ. ਸ਼ਸ਼ੀ ਕਾਲੜਾ ਨੂੰ ਮੋਮੈਂਟੋ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡਾ. ਅਰੁਣ ਕਾਲੜਾ ਨੇ ਆਪਣੀਆਂ ਕੁੱਝ ਯਾਦਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਸਾਰੇ ਸਟਾਫ਼ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਨੂੰ ਸੰਪੰਨ ਕਰਨ ਵਿੱਚ ਸ਼੍ਰੀ ਦੀਪਕ ਅੱਗਰਵਾਲ ਦੀ ਭੁਮਿਕਾ ਸ਼ਲਾਘਾਯੋਗ ਸੀ। ਇਸ ਮੌਕੇ ਸ਼੍ਰੀ ਵਿੱਕੀ ਕਾਲੜਾ ਅਤੇ ਸ਼੍ਰੀ ਸਾਹਿਲ ਗੁਲਾਟੀ ਤੋਂ ਇਲਾਵਾ ਨਾਨ-ਟੀਚਿੰਗ ਸਟਾਫ਼ ਵੀ ਹਾਜ਼ਰ ਸੀ। Author: Malout Live