ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਰਮੇਸ਼ ਕੁਮਾਰ ਨੇ ਗੁਆਚਿਆ ਮੋਬਾਇਲ ਵਾਪਿਸ ਕਰ ਕੀਤੀ ਇਮਾਨਦਾਰੀ ਦੀ ਮਿਸਾਲ ਕਾਇਮ

ਮਲੋਟ: ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਰਮੇਸ਼ ਕੁਮਾਰ ਨੇ ਗੁਆਚਿਆ ਮੋਬਾਇਲ ਉਸਦੇ ਮਾਲਿਕ ਨੂੰ ਸਪੁਰਦ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜਾਣਕਾਰੀ ਅਨੁਸਾਰ ਏ.ਐੱਸ.ਆਈ ਰਮੇਸ਼ ਕੁਮਾਰ ਨੂੰ ਰੋਡ ਤੋਂ ਇੱਕ ਵਿਅਕਤੀ ਦਾ ਮੋਬਾਇਲ ਮਿਲਿਆ। ਰਮੇਸ਼ ਕੁਮਾਰ ਨੇ

ਮੋਬਾਇਲ ਦੇ ਮਾਲਕ ਦਾ ਪਤਾ ਕਰ ਉਸਨੂੰ ਸਪੁਰਦ ਕੀਤਾ। ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੱਕਤਰ ਡਾ.ਇੰਦਰਜੀਤ ਅਰੋਦੀਆ ਵੱਲੋਂ ਰਮੇਸ਼ ਕੁਮਾਰ ਦੀ ਇਸ ਨੇਕ ਕੰਮ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਸ਼ਰਨ ਸਿੰਘ, ਕੁਲਦੀਪ ਸਿੰਘ ਕਾਂਸਟੇਬਲ ਹਾਜ਼ਿਰ ਸਨ। Author: Malout Live