ਵਿਨੋਦ ਖੁਰਾਣਾ ਨੇ ਪ੍ਰਤੀ ਦਿਨ ਸਾਈਕਲਿੰਗ ਦੇ 450 ਦਿਨ ਕੀਤੇ ਪੂਰੇ

ਮਲੋਟ ਦੇ ਸਾਈਕਲਿੰਗ ਕਲੱਬ ਫਾਊਂਡਰ ਵਿਨੋਦ ਖੁਰਾਣਾ ਨੇ ਪ੍ਰਤੀ ਦਿਨ 20 ਕਿਲੋਮੀਟਰ ਸਾਈਕਲਿੰਗ ਦੇ 450 ਦਿਨ ਕੀਤੇ ਪੂਰੇ ।ਉਹਨਾਂ ਨੇ ਹੁਣ ਤੱਕ 9000 ਕਿਲੋਮੀਟਰ ਤੱਕ ਸਾਈਕਲ ਚਲਾਈ ਅਤੇ ਵਿਨੋਦ ਖੁਰਾਣਾ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਸਾਈਕਲਿੰਗ ਸ਼ੁਰੂ ਕਰਵਾਈ । ਉਹਨਾਂ ਦਾ ਮੇਨ ਮੱਕਸਦ ਇਹ ਹੈ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਿਹਤ ਨਾਲ ਜੋੜਨਾ । ਫੇਸਬੁੱਕ ਦੇ ਜ਼ਰੀਏ ਸਾਈਕਲਿੰਗ ਦੀਆਂ ਪੋਸਟਾਂ ਹੋ ਰਹੀਆ ਨੇ ਵਾਇਰਲ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮਲੋਟ ਵਿੱਚ ਖੋਲਿਆ ਗਿਆ ਸਾਈਕਲਿੰਗ ਕਲੱਬ ।



