ਮਲੋਟ ਦੀਆਂ ਧਾਰਮਿਕ ਸੰਸਥਾਵਾਂ ਅਤੇ ਬਜਰੰਗ ਦਲ ਹਿੰਦੁਸਤਾਨ ਵੱਲੋਂ ਐੱਸ.ਡੀ.ਐਮ ਮਲੋਟ ਨੂੰ ਦਿੱਤਾ ਗਿਆ ਮੰਗ ਪੱਤਰ

ਬਜਰੰਗ ਦਲ ਹਿੰਦੁਸਤਾਨ ਦੇ ਪ੍ਰਧਾਨ ਪ੍ਰਵੀਨ ਮਦਾਨ ਨੇ ਦੱਸਿਆ ਕਿ ਇਸਾਈ ਮਾਸੂਮ ਹਿੰਦੂਆਂ ਅਤੇ ਸਿੱਖਾਂ ਦਾ ਧਰਮ ਪਰਿਵਰਤਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਹਿੰਦੂ ਅਤੇ ਸਿੱਖ ਰੀਤੀ-ਰਿਵਾਜਾਂ ਅਤੇ ਧਾਰਮਿਕ ਪ੍ਰਥਾਵਾਂ ਬਾਰੇ ਜ਼ਹਿਰ ਭਰ ਰਹੇ ਹਨ। ਇਸ ਧਰਮ ਪਰਿਵਰਤਨ ਨੂੰ ਰੋਕਣ ਲਈ ਮਲੋਟ ਦੀਆਂ ਧਾਰਮਿਕ ਸੰਸਥਾਵਾ ਅਤੇ ਬਜਰੰਗ ਦਲ ਵੱਲੋਂ ਬੀਤੇ ਦਿਨ ਐੱਸ.ਡੀ.ਐਮ ਮਲੋਟ ਨੂੰ ਮੰਗ ਪੱਤਰ ਦਿੱਤਾ ਗਿਆ।

ਮਲੋਟ : ਬਜਰੰਗ ਦਲ ਹਿੰਦੁਸਤਾਨ ਦੇ ਪ੍ਰਧਾਨ ਪ੍ਰਵੀਨ ਮਦਾਨ ਨੇ ਦੱਸਿਆ ਕਿ ਇਸਾਈ ਮਾਸੂਮ ਹਿੰਦੂਆਂ ਅਤੇ ਸਿੱਖਾਂ ਦਾ ਧਰਮ ਪਰਿਵਰਤਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਹਿੰਦੂ ਅਤੇ ਸਿੱਖ ਰੀਤੀ-ਰਿਵਾਜਾਂ ਅਤੇ ਧਾਰਮਿਕ ਪ੍ਰਥਾਵਾਂ ਬਾਰੇ ਜ਼ਹਿਰ ਭਰ ਰਹੇ ਹਨ। ਮਲੋਟ, ਅਬੋਹਰ ਸ਼ਹਿਰ ਅਤੇ ਸਬ-ਡਿਵੀਜ਼ਨ ਦੇ ਪੇਂਡੂ ਖੇਤਰਾਂ ਵਿੱਚ, ਬਹੁਤ ਸਾਰੇ ਇਸਾਈ ਮਾਸੂਮ ਭੋਲੇ, ਗਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਹਿੰਦੂ ਅਤੇ ਸਿੱਖ ਲੋਕਾਂ ਦਾ ਧਰਮ ਪਰਿਵਰਤਨ ਕਰਨ ਵਿੱਚ ਲੱਗੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਪੈਸੇ ਲਈ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ। ਇਹ ਸਾਡੇ ਖੇਤਰ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।

ਪੰਜਾਬ ਰਾਜ ਦੀ ਸਦਭਾਵਨਾ ਨੂੰ ਭੰਗ ਕਰ ਰਿਹਾ ਹੈ ਅਤੇ ਪੰਜਾਬ ਨੂੰ ਫਿਰਕੂ ਦੰਗਿਆਂ ਵੱਲ ਧੱਕ ਰਿਹਾ ਹੈ। ਇਸ ਧਰਮ ਪਰਿਵਰਤਨ ਨੂੰ ਰੋਕਣ ਲਈ ਮਲੋਟ ਦੀਆਂ ਧਾਰਮਿਕ ਸੰਸਥਾਵਾ ਅਤੇ ਬਜਰੰਗ ਦਲ ਵੱਲੋਂ ਬੀਤੇ ਦਿਨ ਐੱਸ.ਡੀ.ਐਮ ਮਲੋਟ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਧਰਮ ਪਰਿਵਰਤਨ ਤੇ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਜਾਵੇ ਅਤੇ ਧਰਮ ਪਰਿਵਰਤਨ ਕਰ ਚੁੱਕੇ ਵਿਅਕਤੀਆਂ ਦੀ ਜਾਂਚ ਕਰ ਉਹਨਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਬੰਦ ਕੀਤੀਆਂ ਜਾਣ।

Author : Malout Live