ਗਰਮੀਆਂ 'ਚ ਸਿਹਤ ਲਈ ਘੀਏ ਦੇ ਚਮਤਕਾਰੀ ਫਾਇਦੇ
,
ਚੰਡੀਗੜ੍ਹ: ਕੁਝ ਸਬਜ਼ੀਆਂ ਕੁਦਰਤ ਵੱਲੋਂ ਵਰਦਾਨ ਦੇ ਰੂਪ ਵਿੱਚ ਮਿਲਦੀਆਂ ਹਨ। ਘੀਆ ਸਾਰੀਆਂ ਸਬਜ਼ੀਆਂ ਨਾਲੋਂ ਸਸਤਾ ਮੰਨਿਆ ਜਾਂਦਾ ਹੈ। ਇਹ ਵੇਲ 'ਤੇ ਪੈਦਾ ਹੁੰਦਾ ਹੈ ਤੇ ਕੁਝ ਹੀ ਸਮੇਂ ਵਿੱਚ ਕਾਫੀ ਵੱਡਾ ਹੋ ਜਾਂਦਾ ਹੈ। ਘੀਏ ਨੂੰ ਲੌਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸਲ ਵਿੱਚ ਇਹ ਇੱਕ ਦਵਾਈ ਹੈ। ਇਸ ਦੀ ਵਰਤੋਂ ਹਜ਼ਾਰਾਂ ਰੋਗੀਆਂ 'ਤੇ ਸਲਾਦ, ਰਸ ਕੱਢ ਕੇ ਜਾਂ ਸਬਜ਼ੀ ਦੇ ਰੂਪ ਵਿੱਚ ਲੰਮੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ। ਲੰਮਾ ਤੇ ਗੋਲ ਦੋਵਾਂ ਤਰ੍ਹਾਂ ਦਾ ਘੀਆ ਵੀਰਜ਼ ਵਧਾਉਣ ਵਾਲਾ ਤੇ ਪਿੱਤ ਤੇ ਕਫ ਨਾਸ਼ਕ ਹੁੰਦਾ ਹੈ।
1. ਹੈਜ਼ਾ ਹੋਣ 'ਤੇ ਘੀਏ ਦੇ 25 ਮਿ.ਲੀ. ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਹੌਲੀ-ਹੌਲੀ ਪੀਓ। ਇਸ ਨਾਲ ਪਿਸ਼ਾਬ ਬਹੁਤ ਆਉਂਦਾ ਹੈ।
2. ਖਾਂਸੀ, ਟੀ.ਬੀ., ਛਾਤੀ ਵਿੱਚ ਜਲਨ ਆਦਿ ਵੇਲੇ ਵੀ ਘੀਆ ਬਹੁਤ ਫਾਇਦੇਮੰਦ ਹੈ।
3. ਦਿਲ ਦੀ ਬੀਮਾਰੀ ਵੇਲੇ ਖਾਸ ਤੌਰ 'ਤੇ ਭੋਜਨ ਤੋਂ ਬਾਅਦ ਇੱਕ ਕੱਪ ਘੀਏ ਦੇ ਰਸ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਤੇ ਪੁਦੀਨਾ ਪਾ ਕੇ ਪੀਣ ਨਾਲ ਦਿਲ ਦੀ ਬਿਮਾਰੀ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ।
4. ਪੁਰਾਣੇ ਬੁਖਾਰ ਤੇ ਕਫ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਹਾਲਤ ਵਿੱਚ ਚੰਗੀ ਦਵਾਈ ਹੈ।
5. ਘੀਏ ਵਿੱਚ ਵਧੀਆ ਕਿਸਮ ਦਾ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਹੈ, ਜਿਸ ਕਾਰਨ ਇਹ ਗੁਰਦੇ ਦੀਆਂ ਬੀਮਾਰੀਆਂ ਵੇਲੇ ਬਹੁਤ ਉਪਯੋਗੀ ਹੈ।
6. ਘੀਏ ਵਿੱਚ ਖਣਿਜ ਤੇ ਲਵਣ ਚੰਗੀ ਮਾਤਰਾ ਵਿਚ ਹੁੰਦੇ ਹਨ।
7.ਲੌਕੀ ਦੇ ਬੀਜ ਦਾ ਤੇਲ ਕੋਲੈਸਟ੍ਰੋਲ ਦਾ ਲੈਵਲ ਘਟਾਉਂਦਾ ਹੈ ਤੇ ਦਿਲ ਨੂੰ ਤਾਕਤ ਦਿੰਦਾ ਹੈ। ਇਹ ਖੂਨ ਦੀਆਂ ਨਾਲੀਆਂ ਨੂੰ ਵੀ ਦਰੁਸਤ ਕਰਦਾ ਹੈ।
8.ਲੌਕੀ ਦੇ ਇੱਕ ਕਿਲੋ ਰਸ ਨੂੰ ਇੱਕ ਲੀਟਰ ਤਿੱਲੀ ਦੇ ਤੇਲ ਵਿੱਚ ਪਾ ਕੇ ਘੱਟ ਅੱਗ 'ਤੇ ਪਕਾਓ। ਜਦੋਂ ਤਰਲ ਸੁੱਕ ਜਾਵੇ ਤਾਂ ਤੇਲ ਠੰਢਾ ਕਰਕੇ ਸਿਰ ਵਿੱਚ ਲਗਾਓ। ਇਸ ਨਾਲ ਦਿਮਾਗੀ ਕਮਜ਼ੋਰੀ, ਪਾਗਲਪਨ, ਹਿਸਟੀਰੀਆ, ਚਿੜਚਿੜਾਪਨ ਆਦਿ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਦਿਮਾਗੀ ਸ਼ਕਤੀ ਵਧਦੀ ਹੈ।
9. ਘੀਏ ਦਾ ਗੁੱਦਾ ਸਿਰ 'ਤੇ ਬੰਨ੍ਹਣ ਨਾਲ ਵੀ ਦਿਮਾਗੀ ਕਮਜ਼ੋਰੀ, ਪਾਗਲਪਨ ਤੇ ਚਿੜਚਿੜਾਪਨ ਦੂਰ ਹੁੰਦਾ ਹੈ।
10. ਘੀਏ ਦਾ ਰਸ ਬੱਚੇਦਾਨੀ ਨਾਲ ਸਬੰਧਤ ਸਮੱਸਿਆਵਾਂ ਵੀ ਦੂਰ ਕਰਦਾ ਹੈ।
11.ਚੱਕਰ ਆਉਣ 'ਤੇ ਸਿਰ ਵਿਚ ਘੀਏ ਦੇ ਬੀਜਾਂ ਦਾ ਤੇਲ ਲਾਉਣ ਨਾਲ ਫਾਇਦਾ ਮਿਲਦਾ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ।