ਦੋ ਹਫ਼ਤੇ ਰੋਜ਼ਾਨਾ ਸਵੇਰੇ ਪੀਓ ਨਿੰਬੂ ਪਾਣੀ, ਹੋਣਗੇ ਇਹ 10 ਫ਼ਾਇਦੇ

ਨਿੰਬੂ ਪਾਣੀ ਵਿੱਚ ਮੌਜੂਦ ਅਲਪ ਕਾਲੀਨ ਗੁਣ ਬਾਡੀ ਦਾ ਪੀ.ਐਚ. ਲੈਵਲ ਬੈਲੰਸ ਕਰਦਾ ਹੈ ਤੇ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿੱਚ ਵਿਟਾਮਿਨ, ਮਿਨਰਲ,ਐਂਟੀਆਕਸੀਡੈਂਟਸ, ਫਾਈਬਰ ਤੋਂ ਇਲਾਵਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਜਾਣੋ ਦੋ ਹਫ਼ਤੇ ਰੋਜ਼ਾਨਾ ਸਵੇਰੇ ਗੁਣਗੁਣੇ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਦੇ 10 ਹੈਲਥ ਫ਼ਾਇਦੇ ਹਨ।

1. ਭਾਰ ਘਟਾਉਣ ਵਿੱਚ ਮਦਦ ਕਰਦਾ-

ਨਿੰਬੂ ਪਾਣੀ ਵਿੱਚ ਮੌਜੂਦ ਫਾਈਬਰ, ਪਾਣੀ ਤੇ ਸਾਈਟ੍ਰਿਕ ਐਸਿਡ ਨਾਲ ਮਿਲ ਕੇ ਬਾਡੀ ਫੈਟ ਘੱਟ ਕਰਦੇ ਹਨ ਤੇ ਭਾਰ ਘਟਾਉਣ ਵਿੱਚ ਸਹਾਇਕ ਹੁੰਦਾ ਹੈ।

2. ਕੋਲੋਸਟਰੋਲ ਘਟਾਉਂਦਾ ਹੈ-

ਨਿੰਬੂ ਪਾਣੀ ਵਿੱਚ ਮੌਜੂਦ ਡਾਇਟਰੀ ਫਾਈਬਰਸ, ਸਾਈਟ੍ਰਿਕ ਐਸਿਡ, ਪਾਵਰ ਫੁੱਲ ਐਂਟੀਆਕਸੀਡੈਂਟ ਐਲ.ਡੀ.ਐਲ. ਮਤਲਬ ਬੁਰੇ ਕੋਲੋਸਟਰੋਲ ਨੂੰ ਬਾਹਰ ਕੱਢਦਾ ਹੈ।

3. ਬਲੱਡ ਸ਼ੂਗਰ ਬੈਲੰਸ ਕਰਦਾ-

ਨਿੰਬੂ ਪਾਣੀ ਵਿੱਚ ਫਾਈਬਰਸ, ਹਲਕੇ ਕਾਰਬੋਹਾਈਡ੍ਰੇਟਸ ਤੇ ਕਾਫ਼ੀ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ
ਜਿਸ ਨਾਲ ਬਲੱਡ ਸ਼ੂਗਰ ਲੈਵਲ ਬੈਲੰਸ ਹੁੰਦਾ ਹੈ।

4. ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ-

ਨਿੰਬੂ ਪਾਣੀ ਵਿੱਚ ਅਮੀਨੋ ਐਸੀਡੇਸਟ ਹੁੰਦੇ ਹਨ
ਜਿਹੜੇ ਮਸਲ ਬਿਲਡਿੰਗ ਤੇ ਟਾਨਿਕ ਲਈ ਜ਼ਰੂਰੀ ਹੁੰਦੇ ਹਨ।

5. ਸਰੀਰ ਨੂੰ ਐਨਰਜੀ ਦਿੰਦਾ-

ਨਿੰਬੂ ਪਾਣੀ ਆਪਣੇ ਐਲਕਲਾਈਨ ਗੁਣਾਂ ਕਾਰਨ ਕੈਫ਼ੀਨ ਯੁਕਤ ਡਰਿੰਕਸ ਨਾਲੋਂ ਜ਼ਿਆਦਾ ਐਨਰਜੀ ਦਿੰਦਾ ਹੈ।

6. ਡਾਈਜੇਸ਼ਨ ਬਿਹਤਰ ਬਣਾਉਂਦਾ-

ਨਿੰਬੂ ਪਾਣੀ ਸਰੀਰ ਵਿੱਚ ਮੈਟਾਬੋਆਲੀਜ਼ਮ ਵਧਾਉਂਦਾ ਹੈ ਤੇ ਬਾਡੀ ਵਿੱਚ ਡਾਇਜਾਇਸਟਿਵ ਜੂਸ ਜ਼ਿਆਦਾ ਬਣਾਉਂਦਾ ਹੈ। ਇਸ ਨਾਲ ਡਾਇਜੇਸ਼ਨ ਬਿਹਤਰ ਹੁੰਦਾ ਹੈ।

7. ਸਕਿਨ ਨੂੰ ਰੱਖੇ ਸਾਫ਼-

ਨਿੰਬੂ ਵਿੱਚ ਮੌਜੂਦ ਪਾਵਰ ਫੁੱਲ ਐਂਟੀਆਕਸੀਡੈਂਟ ਸਰੀਰ ਤੋਂ ਜ਼ਹਿਰਾਂ ਨੂੰ ਬਾਹਰ ਕੱਢਦਾ ਹੈ
ਜਿਸ ਨਾਲ ਐਕੇਨ, ਖੁਜਲੀ ਤੇ ਚਰਮ ਰੋਗ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

8. ਸਾਹ ਦੀ ਬਦਬੂ ਦੂਰ ਕਰਦਾ-

ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਕੰਪਾਊਡ ਮੂੰਹ ਦੇ ਬੈਕਟੀਰੀਆ ਨੂੰ ਮਾਰਦਾ ਹੈ ਜਿਸ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ।

9. ਸਰੀਰ ਨੂੰ ਹਾਈਡ੍ਰੇਟ ਕਰਦਾ-

ਨਿੰਬੂ ਪਾਣੀ ਬਾਡੀ ਨੂੰ ਦੂਸਰੇ ਡਰਿੰਕਸ ਦੀ ਤਰ੍ਹਾਂ ਐਸੀਟਿਕ ਨਹੀਂ ਕਰਦਾ। ਇਹ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ ਜਿਸ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

10. ਮੈਟਾਬੋਆਇਲਿਜ਼ਮ ਤੇਜ਼ ਕਰਦਾ-

ਨਿੰਬੂ ਵਿੱਚ ਮੌਜੂਦ ਵਿਟਾਮਿਨ ਬੀ-6 ਫੂਡ ਨੂੰ ਐਨਰਜੀ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ ਤੇ ਮੈਟਾਬੋਆਇਲਿਜ਼ਮ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ।