ਬਲੱਡ ਪ੍ਰੈਸ਼ਰ ਦਾ ਰੋਗ ਨੇੜੇ ਨਾ ਬਹੁੜੇ, ਜੇ ਖਾਓ ਇਹ ਫਲ
ਬਲੱਡ ਪ੍ਰੈਸ਼ਰ ਦਾ ਘੱਟ ਜਾਂ ਜ਼ਿਆਦਾ ਹੋਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਅਸਲ ‘ਚ ਸਾਡੀਆਂ ਨਾੜੀਆਂ ‘ਚ ਖੂਨ ਦੇ ਦਬਾਅ ਨੂੰ ਬੱਲਡ ਪ੍ਰੈਸ਼ਨ ਕਿਹਾ ਜਾਂਦਾ ਹੈ। ਹਾਈ ਬੱਲਡ ਪ੍ਰੈਸ਼ਰ ਉਦੋਂ ਹੁੰਦਾ ਹੈ ਜਦੋਂ ਨਸਾਂ ‘ਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ।
ਹਾਈ ਬੱਲਡ ਪ੍ਰੈਸ਼ਰ ਦੀ ਪ੍ਰੋਬਲਮ ਨੂੰ ਹਾਈਪਰਟੈਂਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ 120/80 mmHg ਹੋਣਾ ਨਾਰਮਲ ਮੰਨਿਆ ਜਾਂਦਾ ਹੈ। ਜਦਕਿ ਜ਼ਿਆਦਾ ਮਿਸਾਲੇਦਾਰ, ਚਟਪਟਾ ਤੇ ਜੰਕ ਫੂਡ ਖਾਣ ਤੋਂ ਬਾਅਦ ਇਹ 120/80 mmHg ਤੋਂ ਜ਼ਿਆਦਾ ਹੋ ਜਾਂਦਾ ਹੈ।
ਬੀਪੀ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਡਾਈਟ ‘ਚ ਤਾਜ਼ਾ ਤੇ ਮੌਸਮੀ ਫਲ-ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇੱਕ ਅਜਿਹਾ ਫਲ ਫਿੱਗਸ ਯਾਨੀ ਅੰਜੀਰ। ਇਸ ਨੂੰ ਤਾਜ਼ਾ ਜਾਂ ਸੁਕਾ ਕੇ ਖਾਇਆ ਜਾਂਦਾ ਹੈ। ਅੰਜੀਰ ‘ਚ ਕੈਲਸ਼ੀਅਮ ਤੇ ਵਿਟਾਮਿਨਸ ਕਾਫੀ ਮਾਤਰਾ ‘ਚ ਹੁੰਦੇ ਹਨ।
ਅੰਜ਼ੀਰ ‘ਚ ਵਿਟਾਮਿਨ ਵਧ ਹੋਣ ਕਾਰਨ ਇਹ ਸਰੀਰ ਨੂੰ ਫੁਰਤੀਲਾ ਬਣਾਈ ਰੱਖਦੇ ਹਨ। ਇਸ ਨਾਲ ਸਿਹਤ ਹੋਰ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਅੰਜ਼ੀਰ ਬੀਪੀ ਦੇ ਨਾਲ ਤੁਹਾਡੇ ਬੱਲਡ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਅੰਜ਼ੀਰ ‘ਚ ਪੋਟਾਸ਼ੀਅਮ ਹੋਣ ਨਾਲ ਇਹ ਸਰੀਰ ‘ਚ ਫੱਲੂਡਸ ਦੇ ਲੇਵਲ, ਹਾਰਟ ਅਟੈਕ ਤੇ ਪਾਣੀ ਦਾ ਲੇਵਲ ਵੀ ਸੰਤੁਲਿਤ ਰੱਖਦਾ ਹੈ।
ਅੰਜ਼ੀਰ ਨੂੰ ਤੁਸੀਂ ਸਲਾਦ ਦੇ ਤੌਰ ‘ਤੇ ਵੀ ਖਾਸ ਕਦੇ ਹੋ। ਇਸ ਤੋਂ ਇਲਾਵਾ ਸੁੱਕੀ ਅੰਜ਼ੀਰ ਨੂੰ ਰਾਤ ਨੂੰ ਪਾਣੀ ‘ਚ ਭਿਓ ਕੇ ਰੱਖ ਦਿਓ ਤੇ ਇਸ ਨੂੰ ਸਵੇਰੇ ਖਾਣ ਨਾਲ ਜ਼ਿਆਦਾ ਫਾਇਦੇ ਹੁੰਦੇ ਹਨ।