ਸਾਉਣ ਮਹੀਨੇ ਛੱਲੀਆਂ ਖਾਣ ਦੇ ਫਾਇਦੇ

1.ਸਾਉਣ ਮਹੀਨੇ ਛੱਲੀਆਂ ਖਾਣ ਦੇ ਕਈ ਫਾਇਦੇ ਹਨ ਜਿਵੇਂਕਿ-
2.ਸਾਉਣ ਮਹੀਨੇ ਲਿਵਰ ਦਾ ਕੰਮ ਥੋੜ੍ਹਾ ਕਮਜ਼ੋਰ ਪੈ ਜਾਂਦਾ ਹੈ। ਨਮੀ ਰਹਿਣ ਕਾਰਨ ਮਨ ਬੇਚੈਨ ਰਹਿਣ ਲੱਗਦਾ ਹੈ। ਅਜਿਹੇ 'ਚ ਮੱਕੀ ਦੇ ਦਾਣੇ ਖਾਣਾ ਲਾਹੇਵੰਦ ਸਾਬਤ ਹੁੰਦਾ ਹੈ। ਛੱਲੀ, ਮੱਕੀ ਜਾਂ ਮੱਕਾ ਸਿਹਤ ਲਈ ਫਾਇਦੇਮੰਦ ਹੈ।
3.ਛੱਲੀ ਭੁੰਨ੍ਹ ਕੇ ਨਿੰਬੂ ਲਾ ਕੇ ਖਾਓ ਜਾਂ ਛੱਲੀ ਨੂੰ ਉਬਾਲ ਕੇ ਨਿੰਬੂ ਤੇ ਨਮਕ ਲਾ ਕੇ ਖਾਓ।
4.ਛੱਲੀ ਦੇ ਦਾਣੇ ਕੱਢ ਕੇ ਉਬਾਲ ਲਓ। ਸੁੱਕਣ ਤੋਂ ਬਾਅਦ ਘਿਉ 'ਚ ਭੁੰਨ ਕੇ ਖਾਓ।
5. ਕਾਲਾ ਨਮਕ ਜ਼ਰੂਰ ਮਿਲਾ ਕੇ ਖਾਓ। ਕਾਲਾ ਨਮਕ ਪਿੱਤ ਦੀ ਸਮੱਸਿਆ ਨੂੰ ਸ਼ਾਂਤ ਕਰਦਾ ਹੈ।
6. ਛੱਲੀਆਂ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਲਈ ਕਾਫੀ ਲਾਹੇਵੰਦ ਹੁੰਦੀਆਂ ਹਨ। ਛੱਲੀਆਂ ਦੇ ਦਾਣਿਆਂ 'ਚ B12 ਹੁੰਦਾ ਹੈ ਤੇ ਵਿਟਾਮਿਨ B12 ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਸਰੀਰ ਮਜਬੂਤ ਹੁੰਦਾ ਹੈ।
7.ਛੱਲੀ ਦੇ ਦਾਣੇ ਪੀਹ ਕੇ ਦੁੱਧ 'ਚ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।
8.ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਤੇ ਸੋਚਣ-ਸਮਝਣ ਦੀ ਸ਼ਕਤੀ ਵਧਦੀ ਹੈ।
9. ਜਿਨ੍ਹਾਂ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਮੱਕੇ ਦਾ ਦਾਣਾ ਚੰਗਾ ਹੁੰਦਾ ਹੈ।
10. ਫੌਲਿਕ ਐਸਿਡ ਹੋਣ ਕਾਰਨ ਸਰੀਰ ਨੂੰ ਰਿਸ਼ਟ-ਪੁਸ਼ਟ ਕਰਦਾ ਹੈ।
11.ਘਰ 'ਚ ਛੋਟੇ ਬੱਚੇ ਤੇ ਵੱਡਿਆਂ ਨੂੰ ਮੱਕੇ ਦੇ ਦਾਣੇ ਖਵਾਉਣਾ ਫਾਇਦੇਮੰਦ ਸਾਬਤ ਹੁੰਦਾ ਹੈ।
12. ਗਾਂ ਦੇ ਘਿਓ 'ਚ ਮੱਕੇ ਦੇ ਦਾਣੇ ਤੇ ਚੀਨੀ ਮਿਲਾ ਕੇ ਭੁੰਨ੍ਹੋ। ਛੱਲੀ ਦੇ ਦਾਣੇ ਪੀਹ ਲਓ ਤੇ ਘਿਉ 'ਚ ਭੁੰਨ੍ਹ ਕੇ ਚੀਨੀ ਮਿਲਾ ਕੇ ਮੱਕੇ ਦਾ ਹਲਵਾ ਬਣਾ ਕੇ ਸੇਵਨ ਕਰੋ।
13.ਆਲੂ ਪਕਾਉਂਦਿਆਂ ਸਮੇਂ ਸੰਘਣੀ ਤਰੀ ਬਣਾਓ ਤੇ ਆਲੂ ਤੇ ਮੱਕੇ ਨੂੰ ਵੱਖੋ-ਵੱਖ ਭੁੰਨੋ। ਬਾਅਦ 'ਚ ਦੋਵੇਂ ਮਿਕਸ ਕਰਕੇ ਖਾਓ।
14. ਇਹ ਮਾਹਿਰਾਂ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।