ਡੀ.ਏ.ਵੀ. ਕਾਲਜ, ਮਲੋਟ ਦੇ ਵਿਦਿਆਰਥੀਆਂ ਨੇ JNCASR ਦੁਆਰਾ ਆਯੋਜਿਤ ਵਰਕਸ਼ਾਪ ਵਿੱਚ ਹਿੱਸਾ ਲਿਆ
ਮਲੋਟ :- ਡੀ.ਏ.ਵੀ. ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਅਤੇ ਸ਼੍ਰੀ ਸੁਦੇਸ਼ ਗਰੋਵਰ ਦੇ ਨਿਰਦੇਸ਼ਾਂ ਹੇਠ ਬੀ. ਐਸ. ਸੀ. ਨਾਨ ਮੈਡੀਕਲ ਨੇ "ਪ੍ਰਯੋਗਸ਼ਾਲਾ ਵਿੱਚ ਉਨ੍ਹਾਂ ਦੀ ਨਕਲ ਕਰਕੇ ਸਾਫਟ ਮੈਟਰ ਬਾਰੇ ਸਮਝ ਪ੍ਰਾਪਤ ਕਰਨਾ" ਦੇ ਆਨਲਾਈਨ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸੈਸ਼ਨ ਦਾ ਆਯੋਜਨ ਪ੍ਰੋਫੈਸਰ ਰਾਜੇਸ਼ ਗਣਪਤੀ, ਸਾਫਟ ਮੈਟਰ ਵਿਭਾਗ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਫਿਕ ਰਿਸਰਚ (JNCASR), ਬੈਂਗਲੁਰੂ ਨੇ ਕੀਤਾ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਵਲੋਂ ਸਰਟੀਫਿਕੇਟ ਵੀ ਦਿੱਤੇ ਗਏ।
ਸ੍ਰੀ ਗਰੋਵਰ ਨੇ ਉਭਰ ਰਹੇ ਵਿਗਿਆਨੀਆਂ ਲਈ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਡਾ: ਏਕਤਾ ਖੋਸਲਾ ਨੇ ਭੌਤਿਕ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।